ਸਿਆਸਤਖਬਰਾਂਦੁਨੀਆ

ਗੌਤਮ ਅਡਾਨੀ ਸਭ ਤੋਂ ਅਮੀਰਾਂ ਦੀ ਸੂਚੀ ’ਚ ਸ਼ਾਮਲ

ਨਵੀਂ ਦਿੱਲੀ-ਦੁਨੀਆ ਭਰ ਦੀ ਕਰੰਸੀ ਵਿਚ ਡਾਲਰ ਮੁਕਾਬਲੇ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਭਾਵੇਂ ਅਮਰੀਕੀ ਡਾਲਰ ਮੁਕਾਬਲੇ ਰੁਪਇਆ ਲਗਾਤਾਰ ਗਿਰਾਵਟ ਦਰਜ ਕਰਦੇ ਹੋਏ 10 ਫ਼ੀਸਦੀ ਤੱਕ ਡਿੱਗ ਚੁੱਕਾ ਹੈ। ਪਰ ਇਨ੍ਹਾਂ ਚੁਣੌਤੀਆਂ  ਦੇ ਬਾਵਜੂਦ ਭਾਰਤ ਦਾ ਪ੍ਰਦਰਸ਼ਨ ਕਾਫੀ ਬਿਹਤਰ ਹੈ। ਭਾਰਤ, ਯੂਕੇ ਨੂੰ ਪਛਾੜ ਕੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ।
ਇਸ ਸਭ ਦੇ ਦਰਮਿਆਨ ਉਦਯੋਗਪਤੀ ਗੌਤਮ ਅਡਾਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਫੋਰਬਸ ਦੁਆਰਾ ਜਾਰੀ ਕੀਤੀ ਗਈ ਭਾਰਤ ਦੇ 100 ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ‘ਚ ਗੌਤਮ ਅਡਾਨੀ ਪਹਿਲੇ ਸਥਾਨ ‘ਤੇ ਅਤੇ ਮੁਕੇਸ਼ ਅੰਬਾਨੀ ਦੂਜੇ ਨੰਬਰ ‘ਤੇ ਹਨ। ਗੌਤਮ ਅਡਾਨੀ ਦੀ ਕੁੱਲ ਜਾਇਦਾਦ ਲਗਭਗ 150 ਬਿਲੀਅਨ ਡਾਲਰ ਹੈ ਅਤੇ ਪਿਛਲੇ ਇੱਕ ਸਾਲ ਵਿੱਚ ਇਹ ਦੁੱਗਣੀ ਤੋਂ ਵੱਧ ਹੋ ਗਈ ਹੈ। ਇਸ ਤੋਂ ਪਹਿਲਾਂ ਗੌਤਮ ਅਡਾਨੀ ਫੋਰਬਸ ਦੀ ਅਰਬਪਤੀਆਂ ਦੀ ਸੂਚੀ ‘ਚ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ। ਗੌਤਮ ਅਡਾਨੀ ਦੀ ਜਾਇਦਾਦ ‘ਚ ਪਿਛਲੇ ਇਕ ਸਾਲ ਦਰਮਿਆਨ ਭਾਰੀ ਵਾਧਾ ਹੋਇਆ ਹੈ।
ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੂਜੇ ਨੰਬਰ ‘ਤੇ ਹਨ। ਇਸ ਸਾਲ ਮੁਕੇਸ਼ ਅੰਬਾਨੀ ਦੀ ਦੌਲਤ ਵਿੱਚ ਕਰੀਬ 5 ਬਿਲੀਅਨ ਡਾਲਰ ਦੀ ਗਿਰਾਵਟ ਆਈ ਹੈ ਅਤੇ ਇਹ 92.7 ਬਿਲੀਅਨ ਡਾਲਰ ਦੇ ਨੁਕਸਾਨ ਨਾਲ 88 ਬਿਲਿਅਨ ਡਾਲਰ ਰਹਿ ਗਈ ਹੈ।
ਹਿੰਦੂਜਾ ਬ੍ਰਦਰਸ 8ਵੇਂ ਸਥਾਨ ਅਤੇ ਬਜਾਜ ਪਰਿਵਾਰ ਨੇ 10 ਵਾਂ ਸਥਾਨ ਹਾਸਲ ਕਰਦੇ ਹੋਏ ਇਸ ਲਿਸਟ ‘ਚ ਐਂਟਰੀ ਕੀਤੀ ਹੈ। ਪਿਛਲੇ ਸਾਲ ਦੀ ਸੂਚੀ ‘ਚ 8ਵੇਂ ਨੰਬਰ ‘ਤੇ ਰਹੇ ਉਦੈ ਕੋਟਕ 12ਵੇਂ ਸਥਾਨ ‘ਤੇ ਖਿਸਕ ਗਏ ਹਨ। ਨਾਈਕਾ ਦੇ ਸੀਈਓ ਫਾਲਗੁਨੀ ਨੂੰ ਪਹਿਲੀ ਵਾਰ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹ ਇਸ ਸੂਚੀ ‘ਚ 44ਵੇਂ ਸਥਾਨ ‘ਤੇ ਹੈ। ਮੌਜੂਦਾ ਸਮੇਂ ‘ਚ ਉਨ੍ਹਾਂ ਦੀ ਨੈੱਟਵਰਥ 4.08 ਬਿਲੀਅਨ ਡਾਲਰ ਹੈ। ਕੱਪੜਿਆਂ ਦੇ ਰਿਟੇਲਰ ਰਵੀ ਮੋਦੀ ਨੇ ਵੀ ਪਹਿਲੀ ਵਾਰ ਇਸ ਸੂਚੀ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ ਉਹ 3.75 ਬਿਲੀਅਨ ਡਾਲਰ ਨਾਲ 50ਵੇਂ ਸਥਾਨ ‘ਤੇ ਹਨ। ਇਸ ਦੇ ਨਾਲ ਹੀ ਰਿਟੇਲ ਰਫੀਕ ਮਾਲਿਕ 2.22 ਬਿਲੀਅਨ ਡਾਲਰ ਦੇ ਨਾਲ 89ਵੇਂ ਸਥਾਨ ਉੱਤੇ ਪਹੁੰਚੇ ਹਨ।

Comment here