ਮੋਗਾ-ਸੰਘਣੀ ਅਬਾਦੀ ਵਾਲੇ ਸ਼ਹੀਦ ਭਗਤ ਸਿੰਘ ਨਗਰ ’ਚ ਬੀਤੇ ਐਤਵਾਰ ਨੂੰ ਦਿਨ-ਦਿਹਾੜੇ ਘਰ ’ਚ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਵੱਡਾ ਖੁਲਾਸਾ ਹੋਇਆ ਹੈ। ਦਰਅਸਲ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਪੀ ਡੱਲੇਵਾਲ ਨੇ ਲਈ ਹੈ। ਉਸ ਦੁਆਰਾ ਸੋਸ਼ਲ ਮੀਡੀਆ ’ਤੇ ਪੋਸਟ ਪਾਕੇ ਲਿਖਿਆ ਕਿ ਸੀਬੂ ਨੇ 11 ਤਾਰੀਖ਼ ਨੂੰ ਫਰੀਦਕੋਟ ਜੇਲ੍ਹ ’ਚ ਮੇਰੇ ਭਰਾ ਗੋਰੂ ਬੱਚਾ ’ਤੇ ਧੋਖੇ ਨਾਲ ਹਮਲਾ ਕੀਤਾ ਸੀ, ਜਿਸਦਾ ਖਮਿਆਜਾ ਅੱਜ ਸੀਬੂ ਨੂੰ ਭੁਗਤਣਾ ਪਿਆ ਹੈ। ਉਸਦੇ ਘਰ ਜੋ ਗੋਲ਼ੀਆਂ ਚੱਲੀਆਂ ਹਨ, ਉਹ ਕੰਮ ਅਸੀਂ ਕੀਤਾ ਹੈ। ਇੰਨਾ ਹੀ ਨਹੀਂ ਇਸ ਪੋਸਟ ’ਚ ਜੇਲ੍ਹ ਅਧਿਕਾਰੀਆਂ ਨੂੰ ਵੀ ਧਮਕੀ ਦਿੱਤੀ ਗਈ ਹੈ। ਪੋਸਟ ’ਚ ਲਿਖਿਆ ਕਿ ਜਿਸ ਅਧਿਕਾਰੀ ਦਾ ਵੀ ਗੋਰੂ ਬੱਚੇ ’ਤੇ ਹਮਲੇ ’ਚ ਨਾਮ ਆਏਗਾ, ਉਸਦਾ ਵੀ ਇਹੋ ਹਾਲ ਕੀਤਾ ਜਾਵੇਗਾ। ਦਵਿੰਦਰ ਗਰੁੱਪ ਨੇ ਇਹ ਜਿਹੜੀ ਗਲਤੀ ਕੀਤੀ ਹੈ, ਇਸਦਾ ਖਮਿਆਜ਼ਾ ਭੁਗਤਣਾ ਪਵੇਗਾ। ਹੁਣ ਇਸ ਗਰੁੱਪ ਦਾ ਨਾਮ ਹੀ ਖ਼ਤਮ ਕਰ ਦਿੱਤਾ ਜਾਵੇਗਾ, ਇਹ ਤਾਂ ਸਿਰਫ਼ ਟ੍ਰੇਲਰ ਸੀ।
Comment here