ਓਟਾਵਾ-ਗੈਂਗਸਟਰਾਂ ਦਾ ਮੱਕੜਜਾਲ ਦੇਸ਼ ਹੀ ਨਹੀਂ ਵਿਦੇਸ਼ਾਂ ਤੱਕ ਫੈਲ ਚੁੱਕਾ ਹੈ। ਵਿਸਲਰ ਪੁਲਸ ਨੇ ਦੱਸਿਆ ਕਿ ਵਿਲੇਜ ‘ਚ ਬ੍ਰਦਰਜ਼ ਕੀਪਰ ਗੈਂਗਸਟਰ ਮਨਿੰਦਰ ਧਾਲੀਵਾਲ ਦੇ ਕਤਲ ਦੇ ਮਾਮਲੇ ਵਿੱਚ 24 ਸਾਲਾ ਗੁਰਸਿਮਰਨ ਸਹੋਤਾ ਅਤੇ 20 ਸਾਲਾ ਤਨਵੀਰ ਖੱਖ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗੋਲੀਬਾਰੀ ‘ਚ ਮਨਿੰਦਰ ਧਾਲੀਵਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਦੋਸਤ ਨੇ ਬਾਅਦ ‘ਚ ਸਥਾਨਕ ਸਿਹਤ ਕੇਂਦਰ ‘ਚ ਦਮ ਤੋੜ ਦਿੱਤਾ। ਪੁਲਸ ਨੇ ਸਰੀ ਦੇ ਰਹਿਣ ਵਾਲੇ ਗੁਰਸਿਮਰਨ ਸਹੋਤਾ ਅਤੇ ਤਨਵੀਰ ਖੱਖ ‘ਤੇ ਫਰਸਟ ਡਿਗਰੀ ਕਤਲ ਦੇ ਦੋਸ਼ ਲਾਏ ਹਨ। ਖੱਖ ਅਤੇ ਸਹੋਤਾ ਸਮੇਤ 3 ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਰਿਪੁਦਮਨ ਸਿੰਘ ਮਲਿਕ ਦੇ ਕਤਲ ਤੋਂ 10 ਦਿਨ ਬਾਅਦ ਵਾਪਰੀ ਹੈ, ਜਿਨ੍ਹਾਂ ਨੂੰ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ।
ਇੰਟੀਗ੍ਰੇਟਿਡ ਹੋਮਿਸਸਾਈਡ ਇੰਵੈਸਟੀਗੇਸ਼ਨ ਟੀਮ ਨੇ ਕਿਹਾ ਕਿ ਗੋਲੀਬਾਰੀ ਲੋਅਰ ਮੇਨਲੈਂਡ ਵਿੱਚ ਵੱਖ-ਵੱਖ ਗਿਰੋਹਾਂ ਵਿਚਕਾਰ ਝੜਪਾਂ ਦਾ ਨਤੀਜਾ ਹੈ। ਵੈਨਕੂਵਰ ਸਨ ਦੀ ਰਿਪੋਰਟ ਮੁਤਾਬਕ ਧਾਲੀਵਾਲ “ਬ੍ਰਦਰਜ਼ ਕੀਪਰ” (ਬੀਕੇ) ਵਜੋਂ ਜਾਣੇ ਜਾਂਦੇ ਇੱਕ ਗੈਂਗ ਦਾ ਮੈਂਬਰ ਸੀ, ਜਦੋਂ ਕਿ ਗਿੱਲ ਨੂੰ ਗੈਂਗ ਵਿੱਚ ਸ਼ਾਮਲ ਹੋਣ ਲਈ ਨਹੀਂ ਜਾਣਿਆ ਜਾਂਦਾ ਸੀ। ਅਖਬਾਰ ਦੀ ਵੈੱਬਸਾਈਟ ਮੁਤਾਬਕ ਧਾਲੀਵਾਲ ਦੇ ਭਰਾ ਦਾ ਪਿਛਲੇ ਸਾਲ ਅਪ੍ਰੈਲ ‘ਚ ਕਤਲ ਕਰ ਦਿੱਤਾ ਗਿਆ ਸੀ।

Comment here