ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਹਦਾਇਤਾਂ ‘ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਗੈਂਗਸਟਰਾਂ ਤੇ ਤਕੜਾ ਐਕਸ਼ਨ ਲਿਆ ਹੈ, ਕਿਉਂਕਿ ਅੱਤਵਾਦੀ ਗਰੁੱਪਾਂ ਨਾਲ ਗੈਂਗਸਟਰਾਂ ਦੇ ਲਿੰਕ ਸਾਹਮਣੇ ਆਏ ਨੇ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਸ਼ੱਕੀ ਗਿਰੋਹ ਦੇ ਸਬੰਧ ਵਿੱਚ ਦਿੱਲੀ, ਐਨਸੀਆਰ, ਹਰਿਆਣਾ ਅਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਇਹ ਛਾਪੇਮਾਰੀ ਪੰਜਾਬ ‘ਚ 25 ਥਾਵਾਂ ‘ਤੇ ਕੀਤੀ ਜਾ ਰਹੀ ਹੈ। ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ‘ਚ ਵੀ ਛਾਪੇਮਾਰੀ ਜਾਰੀ ਹੈ। ਚੰਡੀਗੜ੍ਹ ‘ਚ 2 ਅਤੇ ਰਾਜਸਥਾਨ ‘ਚ ਵੀ 2 ਥਾਵਾਂ ‘ਤੇ ਰੇਡ ਕੀਤੀ ਗਈ। ਦੇਸ਼ ਭਰ ‘ਚ ਕਰੀਬ 50 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਹੀ ਏਜੰਸੀ ਗੈਂਗਸਟਰ ਕਾਲਾ ਰਾਣਾ ਦੇ ਘਰ ‘ਤੇ ਵੀ ਰੇਡ ਕਰਨ ਪਹੁੰਚੀ। ਯਮੁਨਾਨਗਰ ‘ਚ ਕਾਲਾ ਰਾਣਾ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲਾ ਰਾਣਾ ਦਾ ਨਾਮ ਗੈਂਗਸਟਰ ਦੀ ਲਿਸਟ ਵਿੱਚ ਸਭ ਤੋਂ ਉੱਪਰ ਹੈ। ਇਸਦੇ ਨਾਲ ਹੀ ਉਸਦੇ ਭਰਾ ਦਾ ਨਾਮ ਵੀ ਲਿਸਟ ਵਿੱਚ ਸ਼ਾਮਿਲ ਹੈ। ਕਾਲਾ ਰਾਣਾ ਦੇ ਪਿਤਾ ਯੋਗਿੰਦਰ ਨੂੰ ਐਨਆਈਏ ਨਾਲ ਲੈ ਕੇ ਆਈ ਹੈ। ਇਸਦੇ ਨਾਲ ਹੀ ਉਸਦੀ ਪਤਨੀ ਅਨੁਰਾਧਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹੋਰ ਵੀ ਜਾਂਚ ਪੜਤਾਲ ਜਾਰੀ ਹੈ, ਐਨ ਆਈ ਏ ਦੀ ਇਸ ਕਾਰਵਾਈ ਮਗਰੋਂ ਗੈਂਗਸਟਰਾਂ ਦੇ ਸੰਪਰਕ ਵਾਲਿਆਂ ਚ ਹੜਕੰਪ ਮਚਿਆ ਪਿਆ ਹੈ।
ਗੈਂਗਸਟਰਾਂ ਦੇ 50 ਟਿਕਾਣਿਆਂ ‘ਤੇ ਐਨਆਈਏ ਦੀ ਛਾਪਾਮਾਰੀ

Comment here