ਨਵੀਂ ਦਿੱਲੀ-ਰਿਸ਼ੀ ਸੁਨਕ ਨੂੰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ‘ਤੇ ਗੇਂਦਬਾਜ਼ ਆਸ਼ੀਸ਼ ਨਹਿਰਾ ਨੂੰ ਟਵਿੱਟਰ ‘ਤੇ ਵਧਾਈਆਂ ਮਿਲਣ ਲੱਗੀਆਂ ਹਨ। ਬ੍ਰਿਟੇਨ ‘ਚ ਉਨ੍ਹਾਂ ਦੇ ਮੁਕਾਬਲੇਬਾਜ਼ ਪੈਨੀ ਮੋਰਡਾਂਟ ਵੱਲੋਂ ਚੋਣ ਲੜਨ ਤੋਂ ਨਾਂ ਵਾਪਸ ਲੈਣ ਦੇ ਨਾਲ ਹੀ ਰਿਸ਼ੀ ਸੁਨਕ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ। ਤੁਸੀਂ ਸੋਚ ਰਹੇ ਹੋਵੋਗੇ ਕਿ ਰਿਸ਼ੀ ਸੁਨਕ ਤੇ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਵਿਚਾਲੇ ਕੀ ਰਿਸ਼ਤਾ ਹੈ। ਤਾਂ ਤੁਹਾਨੂੰ ਦੱਸ ਦੇਈਏ ਕਿ ਆਸ਼ੀਸ਼ ਨੇਹਰਾ ਦਾ ਚਿਹਰਾ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਕਾਫੀ ਮਿਲਦਾ ਜੁਲਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਦੋ ਮਹੀਨੇ ਪਹਿਲਾਂ ਲੀਡਰਸ਼ਿਪ ਦੀ ਦੌੜ ‘ਚ ਲਿਜ਼ ਟਰੱਸ ਤੋਂ ਹਾਰਨ ਪਿੱਛੋਂ ਸੁਨਕ ਪ੍ਰਧਾਨ ਮੰਤਰੀ ਬਣੇ। ਇਸ ਦੇ ਨਾਲ ਹੀ ਰਿਸ਼ੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਟਵਿਟਰ ‘ਤੇ ਲੋਕ ਭਾਰਤੀ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੂੰ ਵਧਾਈਆਂ ਦੇ ਰਹੇ ਹਨ। ਇਕ ਯੂਜ਼ਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਆਸ਼ੀਸ਼ ਨਹਿਰਾ ਤੇ ਸੁਨਕ ਭਰਾ ਹਨ ਜਿਹੜੇ ਕੁੰਭ ਦੇ ਮੇਲੇ ‘ਚ ਵਿੱਛੜ ਗਏ ਸਨ। ਇਕ ਯੂਜ਼ਰ ਨੇ ਅੱਗੇ ਟਵੀਟ ਕਰ ਕੇ ਲਿਖਿਆ ਕਿ ਨਹਿਰਾ ਨੂੰ ਬ੍ਰਿਟੇਨ ਦਾ ਨਵਾਂ ਪੀਐੱਮ ਬਣਨ ‘ਤੇ ਵਧਾਈ।
Comment here