ਬਠਿੰਡਾ-ਪੰਜਾਬੀ ਗਾਇਕ ਗੁਰਦਾਸ ਮਾਨ ਦੀ ਸਟਾਰ ਨਾਈਟ ਬੀਤੀ ਰਾਤ ਬਠਿੰਡਾ ਸ਼ਹਿਰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਖੇ ਕਰਵਾਈ ਗਈ। ਜਿਸ ਦੌਰਾਨ ਦਰਸ਼ਕਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ ਅਤੇ ਉਹ ਕਾਬੂ ’ਚ ਨਾ ਹੁੰਦੇ ਹੋਏ ਨਜ਼ਰ ਆਏ। ਇਸ ਸਭ ਦੇ ਬਾਅਦ ਬਾਊਂਸਰਾਂ ਵੱਲੋਂ ਧੱਕਾ-ਮੁੱਕੀ ਕੀਤੀ। ਇਸ ਮੌਕੇ ਲੋਕਾਂ ਵੱਲੋਂ ਬਾਊਂਸਰਾ ’ਤੇ ਪੱਗਾਂ ਲਾਹੁਣ ਦੇ ਇਲਜ਼ਾਮ ਵੀ ਲਗਾਏ ਗਏ ਸਨ। ਦਰਸ਼ਕਾਂ ਦਾ ਭਾਰੀ ਇਕੱਠ ਦੇਖਦਿਆਂ ਪੰਜਾਬ ਪੁਲਸ ਨੇ ਲੋਕਾਂ ਨੂੰ ਤਿੱਤਰ-ਬਿੱਤਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਕ ਵਿਅਕਤੀ ਨੇ ਕਿਹਾ ਕਿ ਮੇਰੇ ਕੋਲ ਪਾਸ ਹੋਣ ਦੇ ਬਾਵਜੂਦ ਵੀ ਬਾਊਂਸਰਾਂ ਨੇ ਮੇਰੇ ਨਾਲ ਧੱਕਾ ਮੁੱਕੀ ਕੀਤੀ ਅਤੇ ਮੇਰੀ ਪੱਗ ਲਾਹ ਦਿੱਤੀ।
ਗੁਰਦਾਸ ਮਾਨ ਨਾਈਟ ’ਚ ਬਾਊਂਸਰਾਂ ਵੱਲੋਂ ਧੱਕਾ-ਮੁੱਕੀ


Comment here