ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਗਲਤ ਪ੍ਰਚਾਰ ਕਾਰਨ ਭਾਰਤ ’ਚ 4 ਪਾਕਿ ਅਕਾਊਂਟ ਬੈਨ

ਨਵੀਂ ਦਿੱਲੀ-ਭਾਰਤ ’ਚ ਝੂਠੀਆਂ ਖ਼ਬਰਾਂ ਅਤੇ ਗ਼ਲਤ ਪ੍ਰਚਾਰ ਦੇ ਕਾਰਨ ਪਾਕਿਸਤਾਨ ਦੇ ਚਾਰ ਦੂਤਘਰਾਂ ਦੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਗਏ ਹਨ। ਦੋਸ਼ ਹੈ ਕਿ ਇਨ੍ਹਾਂ ਟਵਿੱਟਰ ਹੈਂਡਲਜ਼ ਤੋਂ ਝੂਠੀਆਂ ਖ਼ਬਰਾਂ ਅਤੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਸੀ। ਪਾਕਿਸਤਾਨ ਦੇ ਤੁਰਕੀ, ਸੰਯੁਕਤ ਰਾਸ਼ਟਰ, ਈਰਾਨ ਅਤੇ ਮਿਸਰ ਸਥਿਤ ਦੂਤਘਰਾਂ ਦੇ ਅਕਾਊਂਟਸ ’ਤੇ ਇਹ ਕਾਰਵਾਈ ਕੀਤੀ ਗਈ ਹੈ। ਉਥੇ ਹੀ, ਦੱਸਿਆ ਜਾ ਰਿਹਾ ਹੈ ਕਿ ਹੋਰ ਟਵਿੱਟਰ ਅਕਾਊਂਟਸ ’ਤੇ ਇਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ। ਪਾਕਿਸਤਾਨ ਵਿਦੇਸ਼ ਮੰਤਰਾਲਾ ਵੱਲੋਂ ਦੋ ਟਵੀਟ ਕੀਤੇ ਗਏ, ਜਿਸ ’ਚ ਭਾਰਤ ’ਚ ਟਵਿੱਟਰ ਵੱਲੋਂ ਈਰਾਨ, ਤੁਰਕੀ, ਮਿਸਰ ਅਤੇ ਸੰਯੁਕਤ ਰਾਸ਼ਟਰ ’ਚ ਪਾਕਿਸਤਾਨੀ ਦੂਤਘਰਾਂ ਦੇ ਅਕਾਊਂਟ ਬੰਦ ਕਰਨ ਤੋਂ ਬਾਅਦ ਅਕਾਊਂਟਸ ਨੂੰ ਤੁਰੰਤ ਬਹਾਲ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਕਈ ਹੋਰ ਅਕਾਊਂਸ ਨੂੰ ਭਾਰਤ ਨੇ ਬੈਨ ਕਰਵਾਇਆ ਹੈ।

Comment here