ਅਪਰਾਧਸਿਆਸਤਖਬਰਾਂਦੁਨੀਆ

ਕ੍ਰੀਕ ਖੇਤਰ ‘ਚ 9 ਪਾਕਿਸਤਾਨੀ ਕਿਸ਼ਤੀਆਂ ਜ਼ਬਤ

ਅਹਿਮਦਾਬਾਦ –ਬੀਤੇ ਦਿਨ ਗੁਜਰਾਤ ਦੇ ਕੱਛ ਜ਼ਿਲ੍ਹੇ ਕੋਲ ਭਾਰਤ-ਪਾਕਿਸਤਾਨ ਸਮੁੰਦਰੀ ਸਰਹੱਦ ਨਾਲ ਲੱਗਦੇ ਹਰਾਮੀ ਨਾਲਾ ਕ੍ਰੀਕ ਇਲਾਕੇ ‘ਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਮੱਛੀ ਫੜਨ ਵਾਲੀਆਂ 9 ਪਾਕਿਸਤਾਨੀ ਕਿਸ਼ਤੀਆਂ ਜ਼ਬਤ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ  ਜ਼ਬਤੀ ਤੋਂ ਬਾਅਦ ਬੀ.ਐੱਸ.ਐੱਫ. ਨੇ ਇਹ ਪਤਾ ਲਗਾਉਣ ਲਈ ਖਾੜੀ ਖੇਤਰ ‘ਚ ਤਲਾਸ਼ ਮੁਹਿੰਮ ਸ਼ੁਰੂ ਕੀਤੀ ਹੈ ਕਿ ਕੀ ਗੁਆਂਢੀ ਦੇਸ਼ ਤੋਂ ਅਜਿਹੀ ਹੋਰ ਕੋਈ ਕਿਸ਼ਤੀ ਭਾਰਤੀ ਜਲ ਖੇਤਰ ‘ਚ ਦਾਖ਼ਲ ਹੋਈ ਹੈ। ਬੀ.ਐੱਸ.ਐੱਫ. ਦੇ ਗੁਜਰਾਤ ਫਰੰਟੀਅਰ ਦੇ ਜਨਰਲ ਇੰਸਪੈਕਟਰ ਜੀ.ਐੱਸ. ਮਲਿਕ  ਦੇ ਅਨੁਸਾਰ,”ਨਿਯਮਿਤ ਗਸ਼ਤ ਦੌਰਾਨ ਬੀ.ਐੱਸ.ਐੱਫ. ਕਰਮੀਆਂ ਨੇ ਖੇਤਰ ਦਾ ਪੂਰਾ ਦ੍ਰਿਸ਼ ਪ੍ਰਾਪਤ ਕਰਨ ਲਈ ਆਸਮਾਨ ‘ਚ ਕੈਮਰੇ ਨਾਲ ਲੈਸ ਯੂ.ਏ.ਵੀ. (ਮਨੁੱਖ ਰਹਿਤ ਡਰੋਨ) ਭੇਜਿਆ ਸੀ ਜਿਸ ਦੌਰਾਨ ਯੂ.ਏ.ਵੀ. ਰਾਹੀਂ ਸਾਨੂੰ ਹਰਾਮੀ ਨਾਲਾ ਖੇਤਰ ‘ਚ ਮੱਛੀ ਫੜਨ ਵਾਲੀਆਂ 9 ਕਿਸ਼ਤੀਆਂ ਦਿੱਸੀਆਂ। ਬੀ.ਐੱਸ.ਐੱਫ. ਦੀਆਂ ਗਸ਼ਤੀ ਕਿਸ਼ਤੀਆਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਪਾਕਿਸਤਾਨ ਦੇ ਮਛੇਰਿਆਂ ਦੀਆਂ ਉਨ੍ਹਾਂ ਕਿਸ਼ਤੀਆਂ ਨੂੰ ਜ਼ਬਤ ਕਰ ਲਿਆ।” ਉਨ੍ਹਾਂ ਜਾਣਤਾਰੀ ਦਿੱਤੀ ਕਿ ਹੁਣ ਤੱਕ ਕਿਸੇ ਪਾਕਿਸਤਾਨੀ ਮਛੇਰੇ ਨੂੰ ਨਹੀਂ ਫੜਿਆ ਗਿਆ ਹੈ ਕਿਉਂਕਿ ਇਨ੍ਹਾਂ ਕਿਸ਼ਤੀਆਂ ‘ਤੇ ਸਵਾਰ ਲੋਕ ਬੀ.ਐੱਸ.ਐੱਫ. ਦੀ ਮੌਜੂਦਗੀ ਬਾਰੇ ਜਾਣਨ ਤੋਂ ਬਾਅਦ ਪਾਕਿਸਤਾਨ ਵੱਲ ਦੌੜ ਗਏ।

Comment here