ਅਪਰਾਧਸਿਆਸਤਖਬਰਾਂ

ਕੌਮੀ ਝੰਡੇ ਦਾ ਅਪਮਾਨ ਮਨਜ਼ੂਰ ਨਹੀ : ਜੈਸ਼ੰਕਰ

ਕਰਨਾਟਕ-ਲੰਡਨ ਵਿਚ ਪਿਛਲੇ ਮਹੀਨੇ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਭਾਰਤੀ ਹਾਈ ਕਮੀਸ਼ਨ ਉੱਪਰ ਲਹਿਰਾਏ ਗਏ ਤਿਰੰਗੇ ਨੂੰ ਉਤਾਰ ਕੇ ਖ਼ਾਲਿਤਾਨੀ ਝੰਡੇ ਲਹਿਰਾਏ ਤੇ ਨਾਅਰੇ ਲਗਾਏ। ਇਸ ਬਾਰੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਅਜਿਹਾ ਦੇਸ਼ ਨਹੀਂ ਹੈ, ਜੋ ਆਪਣੇ ਕੌਮੀ ਝੰਡੇ ਨੂੰ ਅਪਮਾਨਜਨਕ ਢੰਗ ਨਾਲ ਥੱਲੇ ਉਤਾਰੇ ਜਾਣ ਨੂੰ ਬਰਦਾਸ਼ਤ ਕਰ ਲਵੇ, ਕਿਉਂਕਿ ਇਹ ਦੇਸ਼ ਬਹੁਤ ਮਜ਼ਬੂਤ ਹੋਣ ਦੇ ਨਾਲ-ਨਾਲ ਬਹੁਤ ਜ਼ਿੰਮੇਦਾਰ ਵੀ ਹੈ।
ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਖ਼ਾਲਿਸਤਾਨੀਆਂ ਤੇ ਅੰਗਰੇਜ਼ਾਂ ਨੂੰ ਮੂੰਹਤੋੜ ਜਵਾਬ ਦੇਣ ਲਈ ਹਾਈ ਕਮੀਸ਼ਨ ਦੇ ਇਮਾਰਤ ‘ਤੇ ਉਸ ਤੋਂ ਵੱਡਾ ਤਿਰੰਗਾ ਲਗਾਇਆ।
ਵਿਦੇਸ਼ ਮੰਤਰੀ ਨੇ ਕਿਹਾ ਕਿ, “ਤੁਸੀਂ ਪਿਛਲੇ ਕੁੱਝ ਦਿਨਾਂ ਵਿਚ ਲੰਡਨ, ਕੈਨੇਡਾ, ਆਸਟ੍ਰੇਲੀਆ ਤੇ ਸੈਨ ਫਰਾਂਸਿਸਕੋ ਵਿਚ ਕੁੱਝ ਘਟਨਾਵਾਂ ਵੇਖੀਆਂ ਹਨ। ਇਹ ਹੁਣ ਉਹ ਭਾਰਤ ਨਹੀਂ ਹੈ, ਜੋ ਕਿਸੇ ਵੱਲੋਂ ਆਪਣੇ ਕੌਮੀ ਝੰਡੇ ਨੂੰ ਹੇਠਾਂ ਉਤਾਰਿਆ ਜਾਣਾ ਬਰਦਾਸ਼ਤ ਕਰ ਲਵੇਗਾ। ਜਦੋਂ ਇਹ ਘਟਨਾ ਹੋਈ, ਸਾਡੇ ਹਾਈ ਕਮਿਸ਼ਨ ਨੇ ਪਹਿਲਾਂ ਤੋਂ ਵੀ ਵੱਡਾ ਕੌਮੀ ਝੰਡਾ ਉਸ ਇਮਾਰਤ ‘ਤੇ ਲਗਾ ਦਿੱਤਾ। ਇਹ ਨਾ ਸਿਰਫ਼ ਖ਼ਾਲਿਸਤਾਨੀਆਂ ਲਈ, ਸਗੋਂ ਬਰਤਾਨੀਆਂ ਲਈ ਵੀ ਸਖ਼ਤ ਜਵਾਬ ਸੀ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਸਾਡਾ ਕੌਮੀ ਝੰਡਾ ਹੈ ਤੇ ਜੇਕਰ ਕਿਸੇ ਨੇ ਇਸ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇਸ ਤੋਂ ਵੀ ਵੱਡਾ ਕੌਮੀ ਝੰਡਾ ਲਗਾ ਦਿਆਂਗੇ। ਲੰਡਨ ‘ਚ ਵਾਪਰੀ ਘਟਨਾ ਤੋਂ ਬਾਅਦ, ਭਾਰਤ ਨੇ ਆਪਣੇ ਕੂਟਨੀਤਕ ਮਿਸ਼ਨ ਦੀ ਸੁਰੱਖਿਆ ਨੂੰ ਲੈ ਕੇ ਬਰਤਾਨਵੀ ਸਰਕਾਰ ਮੂਹਰੇ ਆਪਣੇ ਸਖ਼ਤ ਵਿਰੋਧ ਦਰਜ ਕਰਵਾਇਆ ਸੀ।

Comment here