ਸਿਹਤ-ਖਬਰਾਂਖਬਰਾਂਦੁਨੀਆ

ਕੋਲਡ ਡ੍ਰਿੰਕਸ ਪੀਣ ਨਾਲ ਕੈਂਸਰ ਦਾ ਖ਼ਤਰਾ !

ਨਵੀਂ ਦਿੱਲੀ-ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਕੋਕਾ-ਕੋਲਾ ਸਣੇ ਸਾਫਟ ਡ੍ਰਿੰਕਸ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਮਿੱਠਾ ਬਣਾਉਣ ਲਈ ਵਰਤੇ ਜਾਣ ਵਾਲੇ ਨਕਲੀ ਸਵੀਟਨਰ ਐਸਪਾਰਟੇਮ (ਨਕਲੀ ਮਿੱਠਾ) ਨਾਲ ਕੈਂਸਰ ਹੋਣ ਦਾ ਖ਼ਤਰਾ ਹੈ। ਐਸਪਾਰਟੇਮ ਜੋ ਕਿ ਨਕਲੀ ਮਿੱਠਾ ਹੈ, ਨੂੰ ਕੋਕਾ-ਕੋਲਾ, ਡਾਈਟ ਸੋਡਾ ਤੋਂ ਲੈ ਕੇ ਮਾਰਸ ਐਕਸਟਰਾ ਚਿਊਇੰਗ ਗਮ ਅਤੇ ਕੁਝ ਹੋਰ ਡ੍ਰਿੰਕਸ ਵਿੱਚ ਵਰਤਿਆ ਜਾਂਦਾ ਹੈ। ਐਸਪਾਰਟੇਮ ਨੂੰ ਲੈਬ ਵਿਚ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਖੰਡ ਨਾਲੋਂ 200 ਗੁਣਾ ਮਿੱਠਾ ਹੁੰਦਾ ਹੈ। ਯਾਨੀ ਤੁਸੀਂ ਕੋਲਡ ਡ੍ਰਿੰਕਸ ਨੂੰ ਸ਼ੂਗਰ ਫਰੀ ਜਾਂ ਡਾਈਟ ਦੇਖ ਕੇ ਵੀ ਪੀ ਰਹੇ ਹੋ ਅਤੇ ਇਹ ਸੋਚ ਰਹੇ ਹੋ ਕਿ ਇਸ ਨਾਲ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜਿਹਾ ਕਰਕੇ ਤੁਸੀਂ ਖ਼ੁਦ ਨੂੰ ਧੋਖਾ ਦੇ ਰਹੋ ਹੋ। ਡਬਲਯੂਐਚਓ ਦੀ ਰਿਪੋਰਟ ਵਿਚ ਸਾਫ਼ ਲਿਖਿਆ ਹੈ ਕਿ ਐਸਪਾਰਟੇਮ ਤੋਂ ਬਣੀਆਂ ਕੋਲਡ ਡ੍ਰਿੰਕਸ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ। ਹੁਣ ਬਾਜ਼ਾਰ ਵਿਚ ਸ਼ੂਗਰ ਫਰੀ ਦੇ ਨਾਮ ‘ਤੇ ਜੋ ਵੀ ਚੀਜ਼ਾਂ ਆਉਣਗੀਆਂ ਉਨ੍ਹਾਂ ‘ਤੇ ਚਿਤਾਵਨੀ ਲਿਖੀ ਹੋਵੇਗੀ ਕਿ ਇਸ ਨਾਲ ਕੈਂਸਰ ਹੁੰਦਾ ਹੈ। ਜਿਵੇਂ ਸਿਗਰਟ ਦੇ ਪੈਕੇਟ ‘ਤੇ ਲਿਖਿਆ ਹੁੰਦਾ ਹੈ।

Comment here