ਅਪਰਾਧਸਿਆਸਤਖਬਰਾਂ

ਕੈਲੀਫੋਰਨੀਆ ‘ਚ ਜਾਤ ਵਿਤਕਰੇ ਦੇ ਖਾਤਮੇ ਵਾਲਾ ਬਿੱਲ ਸਰਵਸੰਮਤੀ ਨਾਲ ਪਾਸ

ਵਾਸ਼ਿੰਗਟਨ-ਕੈਲੀਫੋਰਨੀਆ ’ਚ ਜਾਤ ਸਬੰਧੀ ਵਿਤਕਰਾ ਖ਼ਤਮ ਕਰਨ ਵਾਲੇ ਬਿੱਲ ਸੰਬੰਧੀ ਖ਼ਬਰ ਸਾਹਮਣੇ ਆਈ ਹੈ। ਭਾਰਤੀ-ਅਮਰੀਕੀ ਵਪਾਰ ਤੇ ਮੰਦਰ ਸੰਗਠਨਾਂ ਦੇ ਸਖ਼ਤ ਵਿਰੋਧ ਦਰਮਿਆਨ ਕੈਲੀਫੋਰਨੀਆ ਦੀ ਸੀਨੇਟ ਨਿਆਂਪਾਲਿਕਾ ਕਮੇਟੀ ਨੇ ਸੂਬੇ ’ਚ ਜਾਤ ਸਬੰਧੀ ਵਿਤਕਰੇ ’ਤੇ ਪਾਬੰਦੀ ਲਗਾਉਣ ਦੀ ਵਿਵਸਥਾ ਕਰਨ ਵਾਲੇ ਇਕ ਬਿੱਲ ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਹੈ। ਕੈਲੀਫੋੋਰਨੀਆ ਰਾਜ ਸੀਨੇ ਨਿਆਂਪਾਲਿਕਾ ਕਮੇਟੀ ਨੇ ਮੰਗਲਵਾਰ ਨੂੰ ਜਾਤ ਸਬੰਧੀ ਵਿਤਕਰੇ ’ਤੇ ਪਾਬੰਦੀ ਸਬੰਧੀ ਬਿੱਲ ਨੂੰ ਸੀਨੇਟ ’ਚ ਮਨਜ਼ੂਰੀ ਲਈ ਭੇਜਣ ਦੇ ਮਤੇ ਦੇ ਪੱਖ ’ਚ ਵੋਟਿੰਗ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਮਰੀਕੀ ਸੂਬੇ ਦੀ ਕੋਈ ਵਿਧਾਇਕਾ ਜਾਤੀ ਸਬੰਧੀ ਕਾਨੂੰਨ ’ਤੇ ਵਿਚਾਰ ਕਰੇਗੀ। ਇਸੇ ਦੇ ਨਾਲ ਅਮਰੀਕਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਕੈਲੀਫੋਰਨੀਆ ਜਾਤੀਗਤ ਵਿਤਕਰੇ ’ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਅਮਰੀਕੀ ਸੂਬਾ ਬਣ ਜਾਵੇਗਾ। ਬਿੱਲ ਦੇ ਪਾਸ ਹੋਣ ’ਤੇ ਕੈਲੀਫੋਰਨੀਆ ’ਚ ‘ਜਾਤੀ’ ਸੂਬੇ ਦੇ ਵਿਤਕਰੇ ਵਿਰੋਧੀ ਕਾਨੂੰਨ ਦੇ ਤਹਿਤ ਸੁਰੱਖਿਅਤ ਸ਼੍ਰੇਣੀ ’ਚ ਆ ਜਾਵੇਗੀ।

Comment here