ਅਪਰਾਧਸਿਆਸਤਖਬਰਾਂ

ਕੈਦੀਆਂ ਨੂੰ ਚੰਗੇ ਚਾਲ-ਚਲਣ ਦੇ ਆਧਾਰ ‘ਤੇ ਮਿਲੇਗੀ ਸਜ਼ਾ ’ਚ ਛੋਟ

ਨਵੀਂ ਦਿੱਲੀ-ਇਥੋਂ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦਿੱਲੀ ਦੀਆਂ ਜੇਲਾਂ ਵਿੱਚ ਪਹਿਲੀ ਵਾਰ ਵਿਚਾਰ ਅਧੀਨ ਕੈਦੀਆਂ ਨੂੰ ਵੀ ਕੈਦੀ ਵਜੋਂ ਬਿਤਾਏ ਸਮੇਂ ਦੌਰਾਨ ਉਨ੍ਹਾਂ ਦੇ ਚੰਗੇ ਚਾਲ-ਚਲਣ ਦੇ ਆਧਾਰ ‘ਤੇ ਸਜ਼ਾ ’ਚ ਛੋਟ ਦਿੱਤੀ ਜਾਵੇਗੀ। ਮੌਜੂਦਾ ਪ੍ਰਣਾਲੀ ਤਹਿਤ ਸਿਰਫ਼ ਸਜ਼ਾ ਪ੍ਰਪਤ ਕੈਦੀਆਂ ਦੇ ਚਾਲ-ਚਲਣ ਨੂੰ ਹੀ ਮਾਫ਼ੀ ਲਈ ਯੋਗ ਮੰਨਿਆ ਜਾਂਦਾ ਹੈ। ਇੱਕ ਅਪਰਾਧੀ ਨੂੰ ਅਦਾਲਤ ਵਲੋਂ ਦੋਸ਼ੀ ਠਹਿਰਾਉਣ ਤੋਂ ਬਾਅਦ ਸਜ਼ਾ ਸੁਣਾਈ ਜਾਂਦੀ ਹੈ, ਜਦੋਂ ਕਿ ਹਵਾਲਾਤੀ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਅਦਾਲਤ ਵਿੱਚ ਸੁਣਵਾਈ ਦੌਰਾਨ ਜੁਡੀਸ਼ੀਅਲ ਹਿਰਾਸਤ ਵਿੱਚ ਰੱਖਿਆ ਜਾਂਦਾ ਹੈ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਨਵਾਂ ਨਿਯਮ ਸ਼ਾਮਲ ਕੀਤਾ ਗਿਆ ਹੈ ਜਿਸ ਅਧੀਨ ਸੁਣਵਾਈ ਅਧੀਨ ਕੈਦੀਆਂ ਨੂੰ ਉਨ੍ਹਾਂ ਦੇ ਚਾਲ-ਚਲਣ ਦੇ ਆਧਾਰ ’ਤੇ ਛੋਟ ਦੇਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਹਾਲਾਂਕਿ, ਉਨ੍ਹਾਂ ਦੇ ਦੋਸ਼ੀ ਸਾਬਤ ਹੋਣ ’ਤੇ ਉਨ੍ਹਾਂ ਨੂੰ ਸਜ਼ਾ ਤੋਂ ਛੋਟ ਵਖਗੀ ਮਿਲੇਗੀ।

Comment here