ਨਵੀਂ ਦਿੱਲੀ-ਲੱਦਾਖ ਦੇ ਕਾਰਗਿਲ ਏਅਰਪੋਰਟ ‘ਤੇ ਬਾਰੂਦੀ ਸੁਰੰਗ ‘ਚ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 1 ਬੱਚੇ ਦੀ ਮੌਤ ਹੋ ਗਈ ਹੈ, ਜਦਕਿ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਇਸ ਮਾਮਲੇ ਨੂੰ ਲੈ ਕੇ ਹਵਾਈ ਅੱਡੇ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਅਲੀ ਨਾਕੀ, ਮੁੰਤਜ਼ੀਰ ਮੇਹਦੀ ਅਤੇ ਬਾਕੀਰ ਵਜੋਂ ਹੋਈ ਹੈ। ਇਹ ਤਿੰਨੇ ਲੜਕੇ ਪਸ਼ਕੁਮ ਦੇ ਖਰਜੌਂਗ ਦੇ ਰਹਿਣ ਵਾਲੇ ਸਨ। ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਇਹ ਲੜਕੇ ਫੁੱਟਬਾਲ ਗਰਾਊਂਡ ਵੱਲ ਜਾ ਰਹੇ ਸਨ, ਉਦੋਂ ਉਨ੍ਹਾਂ ਦੇ ਹੱਥ ਬੰਬ ਲੱਗਾ। ਇਸ ਧਮਾਕੇ ‘ਚ ਅਲੀ ਨਾਕੀ ਅਤੇ ਮੁੰਤਜ਼ੀਰ ਮੇਹਦੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਖੁਰਬਾਥਾਂਗ ਦੇ ਨਵੇਂ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ।
ਕਾਰਗਿਲ ਏਅਰਪੋਰਟ ਬਾਰੂਦੀ ਸੁਰੰਗ ਧਮਾਕੇ ‘ਚ ਇਕ ਬੱਚੇ ਦੀ ਮੌਤ

Comment here