ਅਪਰਾਧਸਿਆਸਤਖਬਰਾਂ

ਏਮਜ਼ ਦੇ ਪੈਨਲ ਨੇ ਜੈਲਲਿਤਾ ਮੌਤ ਬਾਰੇ ਕਲੀਨ ਚਿੱਟ ਦਿੱਤੀ

ਚੇਨਈ–ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੈਲਲਿਤਾ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਕਟਰਾਂ ਦੇ ਪੈਨਲ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਲਾਜ ਸਹੀ ਮੈਡੀਕਲ ਪ੍ਰੈਕਟਿਸ ਦੇ ਅਨੁਸਾਰ ਸੀ ਅਤੇ ਉਨ੍ਹਾਂ ਦੀ ਦੇਖਭਾਲ ’ਚ ਕੋਈ ਗਲਤੀ ਨਹੀਂ ਪਾਈ ਗਈ। ਇਸ ਰਿਪੋਰਟ ਨਾਲ ਅਪੋਲੋ ਹਸਪਤਾਲ ਨੂੰ ਕਲੀਨ ਚਿੱਟ ਮਿਲ ਗਈ ਹੈ, ਜਿੱਥੇ ਜੈਲਲਿਤਾ ਨੂੰ ਦਾਖਲ ਕਰਵਾਇਆ ਗਿਆ ਸੀ।
ਸੁਪਰੀਮ ਕੋਰਟ ਦੇ ਹੁਕਮਾਂ ਨਾਲ, ਅਰੁਮੁਘਸਵਾਮੀ ਕਮਿਸ਼ਨ ਦੀ ਮਦਦ ਲਈ ਏਮਜ਼ ਪੈਨਲ ਦਾ ਗਠਨ ਕੀਤਾ ਗਿਆ ਸੀ। ਪੈਨਲ ਨੇ ਪਾਇਆ ਕਿ ਸਾਰੀਆਂ ਅੰਤਿਮ ਜਾਂਚਾਂ ਅਤੇ ਜੈਲਲਿਤਾ ਦੀ ਸਿਹਤ ਦੀ ਟਾਈਮਲਾਈਨ ਨੂੰ ਪੂਰੀ ਤਰ੍ਹਾਂ ਦੇਖਿਆ ਗਿਆ ਸੀ। ਕਮੇਟੀ ਨੇ ਅਪੋਲੋ ਦੇ ਇਲਾਜ ਅਤੇ ਦੇਖਭਾਲ ਨਾਲ ਵੀ ਸਹਿਮਤੀ ਪ੍ਰਗਟਾਈ ਹੈ। ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਓ. ਪਨੀਰਸੇਲਵਮ ਨੇ ਉਨ੍ਹਾਂ ਦੀ ਮੌਤ ਦੀ ਜਾਂਚ ਦੀ ਅਪੀਲ ਕੀਤੀ ਸੀ, ਜਿਸ ਕਾਰਨ ਅਰੁਮੁਘਸਵਾਮੀ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ।
ਦਸੰਬਰ 2016 ’ਚ ਜੈਲਲਿਤਾ ਦੇ ਦਿਹਾਂਤ ਤੋਂ ਬਾਅਦ, ਉਨ੍ਹਾਂ ਦੀ ਮੌਤ ਦੇ ਕਾਰਨਾਂ ਅਤੇ ਉਨ੍ਹਾਂ ਦੇ ਹਸਪਤਾਲ ’ਚ ਦਾਖਲ ਹੋਣ ਦੌਰਾਨ ਕੀਤੀਆਂ ਗਈਆਂ ਡਾਕਟਰੀ ਪ੍ਰਕਿਰਿਆਵਾਂ ਨੂੰ ਲੈ ਕੇ ਪੂਰੀ ਤਰ੍ਹਾਂ ਰਾਜਨੀਤੀ ਸ਼ੁਰੂ ਹੋ ਗਈ ਸੀ।

Comment here