ਅਪਰਾਧਖਬਰਾਂਚਲੰਤ ਮਾਮਲੇ

ਏਅਰਪੋਰਟ ‘ਤੇ ਐਕਟ੍ਰੈੱਸ ਗਿਗੀ ਹਦੀਦ ਦੇ ਬੈਗ ‘ਚੋਂ ਗਾਂਜਾ ਬਰਾਮਦ

ਮੁੰਬਈ-ਟ੍ਰੈਵਲਿੰਗ ਦੌਰਾਨ ਸੁਪਰਮਾਡਲ, ਐਕਟ੍ਰੈੱਸ ਅਤੇ ਟੀਵੀ ਪ੍ਰਸਨੈਲਿਟੀ ਗਿਗੀ ਹਦੀਦ ਕੋਲੋਂ ਗਾਂਜਾ (ਨਸ਼ੀਲਾ ਪਦਾਰਥ) ਬਰਾਮਦ ਹੋਇਆ, ਜਿਸ ਤੋਂ ਬਾਅਦ ਉਸ ਨੂੰ ਏਅਰਪੋਰਟ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਸੁਪਰਮਾਡਲ ਅਤੇ ਉਸ ਦੀ ਦੋਸਤ ਲਿਆਹ ਨਿਕੋਲ ਮੈਕਕਾਰਥੀ ‘ਤੇ ਡਰੱਗਜ਼ ਰੱਖਣ ਦਾ ਦੋਸ਼ ਲੱਗਾ ਹੈ। ਲਿਆਹ ਵੀ ਉਸ ਸਮੇਂ ਗਿਗੀ ਦੇ ਨਾਲ ਸਫ਼ਰ ਕਰ ਰਹੀ ਸੀ। ਬਾਅਦ ਵਿੱਚ ਅਭਿਨੇਤਰੀ ਨੂੰ ਭਾਰੀ ਕੀਮਤ ਚੁਕਾਉਣੀ ਪਈ, ਜਿਸ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ। ਓਵੇਨ ਰੌਬਰਟਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੂੰ ਸੁਪਰਮਾਡਲ ਗਿਗੀ ਹਦੀਦ ਕੋਲੋਂ ਗਾਂਜਾ ਬਰਾਮਦ ਹੋਇਆ। ਖ਼ਬਰਾਂ ਮੁਤਾਬਕ ਦਿ ਨੇਬਰਹੁੱਡ ਟਾਕ ‘ਤੇ ਇਕ ਪੋਸਟ ਦੇ ਅਨੁਸਾਰ “ਪਿਛਲੇ ਹਫਤੇ ਗਿਗੀ ਹਦੀਦ ਦੇ ਬੈਗ ‘ਚੋਂ ਗਾਂਜਾ ਬਰਾਮਦ ਹੋਇਆ ਸੀ।” ਉਸ ‘ਤੇ ਡਰੱਗਜ਼ ਰੱਖਣ ਦਾ ਦੋਸ਼ ਲੱਗਾ। ਗਿਗੀ ਅਤੇ ਲਿਆਹ ਦੇ ਬੈਗ ਦੀ ਤਲਾਸ਼ੀ ਦੌਰਾਨ ਅਫ਼ਸਰਾਂ ਨੂੰ ਗਾਂਜੇ ਦੀ ਵਰਤੋਂ ਨਾਲ ਸਬੰਧਤ ਹੋਰ ਸਾਮਾਨ ਵੀ ਮਿਲਿਆ

Comment here