ਅਪਰਾਧਸਿਆਸਤਖਬਰਾਂ

ਇਮਰਾਨ ਕਤਲ ਕਾਂਡ : ਇਕ ਹੀ ਪਰਿਵਾਰ ਦੇ 4 ਮੈਂਬਰ ਗ੍ਰਿਫ਼ਤਾਰ

ਇਸਲਾਮਾਬਾਦ-ਬੀਤੇ ਦਿਨੀਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਤਲ ਦੀ ਕੋਸ਼ਿਸ਼ ਦੇ ਸਿਲਸਿਲੇ ’ਚ ਵਜ਼ੀਰਾਬਾਦ ਪੁਲਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਕ ਪਰਿਵਾਰ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਂਝੀ ਕਾਰਵਾਈ ’ਚ ਖਾਲਿਦ ਨਾਂ ਦੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਉਹੀ ਵਿਅਕਤੀ ਹੈ, ਜਿਸ ਦੇ ਨਾਂ ’ਤੇ ਘਟਨਾ ਵਾਲੀ ਥਾਂ ਤੋਂ ਬਰਾਮਦ ਬੰਦੂਕ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਸ ਨੇ ਕਿਹਾ, “ਇਮਰਾਨ ਖਾਨ ‘ਤੇ ਕਾਤਲਾਨਾ ਹਮਲੇ ਵਿੱਚ ਵਰਤੀ ਗਈ ਪਿਸਤੌਲ ਚੱਕ 82-ਜੂਨੋਬੀ ਦੇ ਇੱਕ ਨਿਵਾਸੀ ਦੀ ਹੈ।” ਪੁਲਸ ਨੇ ਅੱਗੇ ਕਿਹਾ, “ਸੰਯੁਕਤ ਛਾਪੇਮਾਰੀ ਵਿੱਚ ਇੱਕ ਔਰਤ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।” ਪੁਲਸ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਖਾਲਿਦ, ਉਸਦੇ ਦੋ ਪੁੱਤਰ ਅਤੇ ਉਸਦੀ ਪਤਨੀ ਸ਼ਾਮਲ ਹਨ। ਪੁਲਸ ਨੇ ਅੱਗੇ ਕਿਹਾ, “ਮੌਕੇ ਤੋਂ ਮਿਲੀ ਪਿਸਤੌਲ ਦਾ ਲਾਇਸੈਂਸ ਗ੍ਰਿਫਤਾਰ ਵਿਅਕਤੀ ਖਾਲਿਦ ਦੇ ਨਾਮ ‘ਤੇ ਸੀ।”

Comment here