ਅਪਰਾਧਖਬਰਾਂਚਲੰਤ ਮਾਮਲੇ

ਇਨਸਾਫ਼ ਲਈ ਦਰਬਾਰ ਸਾਹਿਬ ਨਤਮਸਤਕ ਹੋਏ ਮੂਸੇ ਵਾਲਾ ਦੇ ਪਿਤਾ

ਅੰਮ੍ਰਿਤਸਰ-ਰੇਪਰ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ 6 ਮਹੀਨੇ ਬੀਤ ਚੁੱਕੇ ਹਨ। ਹਾਲਾਂਕਿ ਸਿੱਧੂ ਮੂਸੇ ਵਾਲਾ ਦਾ ਪਰਿਵਾਰ ਅਜੇ ਤਕ ਉਸ ਦੇ ਕਤਲ ਦੇ ਇਨਸਾਫ਼ ਲਈ ਸਰਕਾਰੇ ਦਰਬਾਰੇ ਜਾ ਕੇ ਵੱਖ-ਵੱਖ ਆਗੂਆਂ ਨੂੰ ਅਪੀਲ ਕਰ ਰਿਹਾ ਹੈ। ਉਥੇ ਸਿੱਧੂ ਮੂਸੇ ਵਾਲਾ ਪੁੱਤ ਦੇ ਕਤਲ ਦੇ ਇਨਸਾਫ਼ ਲਈ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਕ ਪ੍ਰੋਗਰਾਮ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਮੇਂ ਦੀਆਂ ਸਰਕਾਰਾਂ ਨੂੰ ਝਾੜ ਪਾਈ ਹੈ। ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਇਥੋਂ ਤਕ ਕਹਿ ਦਿੱਤਾ ਕਿ ਸਰਕਾਰ ਗੋਲਡੀ ਬਰਾੜ ਦੇ ਸਿਰ ’ਤੇ 2 ਕਰੋੜ ਰੁਪਏ ਦਾ ਇਨਾਮ ਰੱਖੇ ਤੇ ਇਸ ਇਨਾਮ ਦੀ ਰਕਮ ਉਹ ਖ਼ੁਦ ਭਰਨਗੇ। ਬਲੌਕਰ ਸਿੰਘ ਨੇ ਇਹ ਵੀ ਕਿਹਾ ਕਿ ਗੋਲਡੀ ਬਰਾੜ ਦਾ ਫੜਿਆ ਜਾਣਾ ਬੇਹੱਦ ਜ਼ਰੂਰ ਹੈ ਕਿਉਂਕਿ ਉਸ ਨੇ ਪੰਜਾਬ ਦੇ ਸੈਕੜੇ ਨੌਜਵਾਨ ਬੇਵਜ੍ਹਾ ਮਰਵਾ ਦਿੱਤੇ ਹਨ।

Comment here