ਸਿਆਸਤਖਬਰਾਂਚਲੰਤ ਮਾਮਲੇ

‘ਆਪ’ ਦਾ ਸਾਬਕਾ ਕੌਂਸਲਰ ਟਿਕਟ ਨਾ ਮਿਲਣ ਟਾਵਰ ’ਤੇ ਚੜ੍ਹਿ੍ਆ

ਨਵੀਂ ਦਿੱਲੀ-ਆਗਾਮੀ ਦਿੱਲੀ ਮਿਊਸੀਪਲ ਕਾਰਪੋਰੇਸ਼ਨ ਚੋਣਾਂ ਲਈ ਟਿਕਟ ਦੇਣ ਤੋਂ ਇਨਕਾਰ ਕਰਨ ’ਤੇ ਨਾਰਾਜ਼ਗੀ ਪ੍ਰਗਟਾਉਣ ਲਈ ‘ਆਪ’ ਦਾ ਸਾਬਕਾ ਕੌਂਸਲਰ ਹਸੀਬ-ਉਲ-ਹਸਨ ਬੀਤੇ ਦਿਨੀਂ ਬਿਜਲੀ ਦੇ ਇਕ ਟਾਵਰ ’ਤੇ ਚੜ੍ਹ ਗਿਆ। ਪੁਲਿਸ ਨੇ ਦੱਸਿਆ ਕਿ ਫਾਇਰ ਬਿ੍ਰਗੇਡ ਅਧਿਕਾਰੀਆਂ ਨੂੰ ਸਵੇਰੇ ਗਾਂਧੀਨਗਰ ਇਲਾਕੇ ਵਿਚ ਇਕ ਵਿਅਕਤੀ ਦੇ ਬਿਜਲੀ ਦੇ ਟਾਵਰ ’ਤੇ ਚੜ੍ਹਨ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨਾਲ ਪੁਲਿਸ ਮੁਲਾਜ਼ਮ ਤੇ ਐਂਬੂਲੈਂਸ ਮੌਕੇ ’ਤੇ ਪੁੱਜੇ ਅਤੇ ਸੀਨੀਅਰ ਅਧਿਕਾਰੀਆਂ ਦੀ ਅਪੀਲ ’ਤੇ ਹਸਨ ਹੇਠਾਂ ਉਤਰ ਆਇਆ। ਉਸ ਨੇ ਟਾਵਰ ਵਿਚ ਚੜ੍ਹਨ ਦੀ ਘਟਨਾ ਨੂੰ ਸੋਸ਼ਲ ਮੀਡੀਆ ’ਤੇ ਲਾਈਵ ਕਰਦਿਆਂ ਕਿਹਾ ਕਿ ਜੇਕਰ ਉਸ ਨੂੰ ਕੁਝ ਹੁੰਦਾ ਹੈ ਤਾਂ ਉਸ ਦੀ ਮੌਤ ਲਈ ਆਮ ਆਦਮੀ ਪਾਰਟੀ ਦੇ ਦੁਰਗੇਸ਼ ਪਾਠਕ ਤੇ ਆਤਿਸ਼ੀ ਜ਼ਿੰਮੇਵਾਰ ਹੋਣਗੇ ਕਿਉਂਕਿ ਇਨ੍ਹਾਂ ਮੇਰੇ ਦਸਤਾਵੇਜ਼ ਤੇ ਪਾਸ ਬੁੱਕ ਤੱਕ ਆਪਣੇ ਕੋਲ ਜਮ੍ਹਾਂ ਕਰਵਾ ਲਏ ਹਨ, ਜੋ ਵਾਰ-ਵਾਰ ਮੰਗਣ ’ਤੇ ਵੀ ਵਾਪਸ ਨਹੀਂ ਕੀਤੇ ਜਾ ਰਹੇ। ਉਸ ਨੇ ਦੋਸ਼ ਲਗਾਇਆ ਕਿ ਸੰਜੈ ਸਿੰਘ, ਦੁਰਗੇਸ਼ ਪਾਠਕ ਤੇ ਆਤਿਸ਼ੀ ਪਾਰਟੀ ਵਿਚ ਭ੍ਰਿਸ਼ਟ ਲੋਕ ਹਨ ਅਤੇ ਇਨ੍ਹਾਂ ਨੇ ਟਿਕਟਾਂ 2-3 ਕਰੋੜ ਰੁਪਏ ਵਿਚ ਵੇਚੀਆਂ ਹਨ। ਦੱਸਣਯੋਗ ਹੈ ਕਿ 250 ਵਾਰਡਾਂ ਵਾਲੀ ਐਮ.ਸੀ.ਡੀ. ਲਈ ਆਮ ਆਦਮੀ ਪਾਰਟੀ ਆਪਣੇ 117 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਚੁੱਕੀ ਹੈ।

Comment here