ਅਪਰਾਧਸਿਆਸਤਖਬਰਾਂ

‘ਆਪ’ ਆਗੂ ਨੂੰ ਮਿਲੀ ਧਮਕੀ, ਜਾਂਚ ਦੇ ਹੁਕਮ

ਜਲੰਧਰ–ਬੀਤੇ ਦਿਨੀਂ ‘ਆਪ’ ਪਾਰਟੀ ਦੀ ਸਰਗਰਮ ਆਗੂ ਹਰਮਿੰਦਰ ਕੌਰ ਪਤਨੀ ਅਮਰਜੀਤ ਸਿੰਘ ਨਿਵਾਸੀ ਰੋਜ਼ ਪਾਰਕ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਸਪੁੱਤਰ ਅਰਸ਼ਦੀਪ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ, ਜਿਸ ਨੇ ਧਮਕੀ ਦਿੱਤੀ ਕਿ ਉਹ ਆਪਣੀ ਮਾਤਾ ਨੂੰ ਸਮਝਾ ਲਵੇ ਕਿ ਜਿਹੜਾ ਕੰਮ ਉਹ ਕਰ ਰਹੀ ਹੈ, ਉਸ ਤੋਂ ਪਿੱਛੇ ਹਟ ਜਾਵੇ, ਨਹੀਂ ਤਾਂ ਉਸ ਦਾ ਹਸ਼ਰ ਬੁਰਾ ਹੋਵੇਗਾ। ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਏ. ਐੱਸ. ਆਈ. ਅਨਿਲ ਕੁਮਾਰ ਨੂੰ ਜਾਂਚ ਦੇ ਹੁਕਮ ਦਿੱਤੇ ਹਨ।
ਹਰਮਿੰਦਰ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਧਮਕੀ ਮਿਲ ਚੁੱਕੀ ਹੈ। ਇਸ ਸਾਰੇ ਕਾਂਡ ਦੀ ਜਾਂਚ ਕਰਵਾਈ ਜਾਵੇ ਅਤੇ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

Comment here