ਚੰਡੀਗੜ੍ਹ-ਪੰਜਾਬ ਸਰਕਾਰ ਨੇ ਦਿੱਲੀ ਵਿੱਚ ਪ੍ਰਿੰਸੀਪਲ ਰੈਜ਼ੀਡੈਂਟ ਕਮਿਸ਼ਨਰ ਵਜੋਂ ਤਾਇਨਾਤ ਸੀਨੀਅਰ ਆਈ ਏ ਐਸ ਅਫਸਰ ਰਾਖੀ ਗੁਪਤ ਭੰਡਾਰੀ ਨੂੰ ਪੰਜਾਬ ਰਾਜ ਭਵਨ ਵਿੱਚ ਸੈਕਟਰੀ ਟੂ ਗਵਰਨਰ ਲਾਇਆ ਗਿਆ ਹੈ । ਉਹ ਸੀਨੀਅਰ ਆਈਏਐਸ ਅਧਿਕਾਰੀ ਜੇ ਐਮ ਬਾਲਾਮੁਰੁਗਨ ਦੀ ਥਾਂ ਲੈਣਗੇ। ਆਈਏਐਸ ਰਾਖੀ ਗੁਪਤਾ ਨੇ ਨੈਸ਼ਨਲ ਡਿਫੈਂਸ ਕਾਲਜ ਤੋਂ 2017 ਵਿੱਚ ਐਮ.ਫਿਲ ਕੀਤੀ ਹੈ। 2015-16 ਵਿੱਚ, ਉਨ੍ਹਾਂ ਗ੍ਰਹਿ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਵਜੋਂ ਵੀ ਕੰਮ ਕੀਤਾ।
ਦਸ ਦਈਏ ਕਿ ਸਾਲ 2020 ਵਿੱਚ ਸੀਨੀਅਰ ਆਈ.ਏ.ਐਸ ਅਧਿਕਾਰੀ ਰਾਖੀ ਗੁਪਤਾ ਭੰਡਾਰੀ ਉਸ ਵੇਲੇ ਚਰਚਾ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਭਜਨ ਗਾਇਆ ਸੀ, ਜਿਸ ਨੂੰ ਲੋਕਾਂ ਵੱਲੋਂ ਬੇਹਦ ਪਸੰਦ ਕੀਤਾ ਸੀ। ਇਸ ਤੋਂ ਪਹਿਲਾਂ ਆਈਏਐਸ ਅਫਸਰ ਰਾਖੀ ਗੁਪਤਾ ਨੂੰ ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਦੁਆਰਾ 2012 ਵਿੱਚ ਇਸਤਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਔਰਤਾਂ ਨੂੰ ਮੁੱਖ ਧਾਰਾ ਦੇ ਜਨਤਕ ਖੇਤਰ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਕਰਨ ਲਈ ਦਿੱਤਾ ਗਿਆ ਸੀ।
ਆਈ.ਏ.ਐਸ. ਰਾਖੀ ਗੁਪਤਾ ਬਣੀ ਸੈਕਟਰੀ ਟੂ ਗਵਰਨਰ ਪੰਜਾਬ

Comment here