ਅਪਰਾਧਸਿਆਸਤਖਬਰਾਂ

ਅੱਤਵਾਦੀ ਹਮਲੇ ਦੇ ਡਰੋ ਪਾਕਿ ਨੇ ਖੈਬਰ-ਪਖਤੂਨਖਵਾਂ ’ਚ ਦੋ ਪੁਲਸ ਸਟੇਸ਼ਨ ਕੀਤੇ ਬੰਦ

ਗੁਰਦਾਸਪੁਰ-ਤਾਲਿਬਾਨ ਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਰਿਹਾ ਹੈ। ਖੈਬਰ-ਪਖਤੂਨਖਵਾਂ ਸੂਬੇ ਦੇ ਉੱਤਰ-ਪੱਛਮੀ ਪਾਕਿਸਤਾਨ ’ਚ ਵਧ ਰਹੇ ਅੱਤਵਾਦ ਅਤੇ ਤਹਿਰੀਕ-ਏ-ਤਾਲਿਬਾਨ ਤੇ ਸਰਕਾਰ ’ਚ ਗੱਲਬਾਤ ਰੁਕ ਜਾਣ ਦੇ ਕਾਰਨ ਪਾਕਿਸਤਾਨ ਸਰਕਾਰ ਨੇ ਇਸ ਇਲਾਕੇ ਦੇ 2 ਪੁਲਸ ਸਟੇਸ਼ਨਾਂ ਨੂੰ ਹਮਲੇ ਦੇ ਡਰ ਨਾਲ ਬੰਦ ਕਰ ਦਿੱਤਾ। ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਵਜ਼ੀਰਿਸਤਾਨ ਜ਼ਿਲ੍ਹੇ ’ਚ ਅੱਤਵਾਦੀਆਂ ਦੇ ਹਮਲਿਆਂ ਦੇ ਡਰ ਨਾਲ ਇਹ ਪੁਲਸ ਸਟੇਸ਼ਨ ਬੰਦ ਕੀਤੇ ਗਏ ਹਨ ਅਤੇ ਕੁਝ ਹੋਰ ਪੁਲਸ ਸਟੇਸ਼ਨ ਸਰਕਾਰ ਬੰਦ ਕਰਨ ਦੀ ਸੋਚ ਰਹੀ ਹੈ।
ਜਿਸ ਇਲਾਕੇ ’ਚ ਪੁਲਸ ਸਟੇਸ਼ਨਾਂ ਨੂੰ ਬੰਦ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਉਥੇ ਹੀ ਅੱਤਵਾਦੀ ਘਟਨਾਵਾਂ ’ਚ ਅਚਾਨਕ ਤੇਜ਼ੀ ਆਈ ਅਤੇ ਬੀਤੇ ਦਿਨੀਂ 8 ਪੁਲਸ ਕਰਮਚਾਰੀਆਂ ਦਾ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ।

Comment here