ਸ਼੍ਰੀਨਗਰ-ਇਥੋਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਖਾਨਯਾਰ ਇਲਾਕੇ ਵਿਚ ਇਕ ਅੱਤਵਾਦੀ ਨੇ ਸੁਰੱਖਿਆ ਬਲਾਂ ਦੇ ਚੱਲਦੇ ਵਾਹਨ ‘ਤੇ ਗੋਲ਼ੀਬਾਰੀ ਕੀਤੀ, ਜਿਸ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਨੇ ਸ਼ਾਮ ਕਰੀਬ 7 ਵਜੇ ਖਵਾਜਾ ਬਾਜ਼ਾਰ ਚੌਕ ‘ਤੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਦੇ ਵਾਹਨ ‘ਤੇ ਆਪਣੀ ਪਿਸਤੌਲ ਨਾਲ ਗੋਲ਼ੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲ਼ੀਬਾਰੀ ਤੋਂ ਬਾਅਦ ਉਹ ਫਰਾਰ ਹੋ ਗਿਆ।
ਅੱਤਵਾਦੀ ਨੇ ਸੁਰੱਖਿਆ ਬਲਾਂ ਦੇ ਚੱਲਦੇ ਵਾਹਨ ‘ਤੇ ਕੀਤੀ ਗੋਲੀਬਾਰੀ

Comment here