ਅੰਮ੍ਰਿਤਸਰ-‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ 27 ਦਿਨਾਂ ਤੋਂ ਪੁਲਿਸ ਨੂੰ ਚਕਮਾ ਦੇ ਰਿਹਾ ਹੈ। ਇਸ ਦੌਰਾਨ ਇਨਪੁਟ ਮਿਲਿਆ ਹੈ ਕਿ ਅੰਮ੍ਰਿਤਪਾਲ ਰਾਜਸਥਾਨ ਵਿੱਚ ਲੁਕਿਆ ਹੋਇਆ ਹੈ। ਪੁਲਸ ਸੂਤਰਾਂ ਮੁਤਾਬਕ ਅੰਮ੍ਰਿਤਪਾਲ ਦੀ ਮੌਜੂਦਗੀ ਗੰਗਾਨਗਰ ਜ਼ਿਲੇ ਦੇ ਨੇੜੇ ਸੰਗਰੀਆ ਖੇਤਰ ਦੇ ਇਕ ਪਿੰਡ ਤੋਂ ਮਿਲੀ ਹੈ। ਉਦੋਂ ਤੋਂ ਹੀ ਇਲਾਕੇ ‘ਚ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਤੋਂ ਵੀ ਪੁਲਿਸ ਦੀਆਂ ਟੀਮਾਂ ਰਾਜਸਥਾਨ ਪਹੁੰਚ ਗਈਆਂ ਹਨ। ਪੁਲਿਸ ਅਧਿਕਾਰੀ ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਰਹੇ ਹਨ। ਰਾਜਸਥਾਨ ਦੇ ਡੀਜੀਪੀ ਉਮੇਸ਼ ਮਿਸ਼ਰਾ ਨੇ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਬ੍ਰੀਫਿੰਗ ਦੌਰਾਨ ਸਿਰਫ ਇਹ ਕਿਹਾ ਕਿ ਅਸੀਂ ਸਫਲਤਾ ਦੇ ਨੇੜੇ ਹਾਂ। ਦੂਜੇ ਪਾਸੇ ਪੰਜਾਬ ਦੇ DGP ਗੌਰਵ ਯਾਦਵ ਨੇ ਕਿਹਾ ਅਸੀਂ ਪਰਿੰਦੇ ਨੂੰ ਵੀ ਪਰ ਨਹੀਂ ਮਾਰਨ ਦਿਆਂਗੇ।
ਅੰਮ੍ਰਿਤਪਾਲ ਦੇ ਰਾਜਸਥਾਨ ‘ਚ ਹੋਣ ਦੇ ਇਨਪੁਟ !

Comment here