ਸਿਆਸਤਖਬਰਾਂਚਲੰਤ ਮਾਮਲੇ

ਅੰਮ੍ਰਿਤਪਾਲ ਦੇ ਨਸ਼ਾ ਛੁਡਾਓ ਕੇਂਦਰ ਬਾਰੇ ਵੱਡਾ ਖੁਲਾਸਾ

ਅੰਮ੍ਰਿਤਸਰ-ਅਮ੍ਰਿਤਪਾਲ ਸਿੰਘ ਭਾਵੇਂ ਇਸ ਵੇਲੇ ਪੁਲਿਸ ਦੀ ਗ੍ਰਿਫਤ ਵਿੱਚ ਹੈ ਪਰ ਉਸਦੀ ਗ੍ਰਿਫਤਾਰੀ ਤੋਂ ਬਾਅਦ ਵੀ ਪੁਲਿਸ ਜਾਂਚ ਦੌਰਾਨ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਪੀ ਤੇਜਬੀਰ ਸਿੰਘ ਨੇ ਅਮ੍ਰਿਤਪਾਲ ਵੱਲੋਂ ਆਪਣੇ ਪਿੰਡ ਵਿੱਚ ਹੀ ਨੌਜਵਾਨਾਂ ਦੇ ਨਸ਼ੇ ਨੂੰ ਛੁਡਵਾਉਣ ਲਈ ਬਣਾਏ ਗਏ ਡੇਰੇ ਬਾਰੇ ਵੱਡੇ ਖੁਲਾਸੇ ਕੀਤੇ।
ਐਸਪੀ ਤੇਜਬੀਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਅਤੇ ਉਸਦੇ ਕੁਝ ਸਾਥੀ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਪ੍ਰਚਾਰ ਕਰਦੇ ਸਨ ਕਿ ਉਨ੍ਹਾਂ ਵੱਲੋਂ ਪਿੰਡ ਜੱਲੁਪੁਰ ਖੈੜਾ ਵਿੱਚ ਨੌਜਵਾਨਾਂ ਨੂੰ ਨਸ਼ਾ ਛੁਡਵਾਉਣ ਲਈ ਇੱਕ ਕੇਂਦਰ ਬਣਾਇਆ ਗਿਆ ਹੈ, ਜਿੱਥੇ ਵੱਖ-ਵੱਖ ਜਿਲਿਆਂ ਤੋਂ ਨੌਜਵਾਨਾਂ ਨਸ਼ਾ ਛੱਡਣ ਲਈ ਆਉਂਦੇ ਸਨ। ਪਰ ਉਨ੍ਹਾਂ ਨੂੰ ਨਸ਼ਾ ਛੁਡਾਉਣ ਦੀ ਜਗਾਹ ਹਥਿਆਰਾਂ ਬਾਰੇ ਜਾਣਕਾਰੀ ਦੇ ਦਿੱਤੀ ਜਾਂਦੀ ਸੀ ਅਤੇ ਉਨ੍ਹਾਂ ਵਿੱਚੋਂ ਹੀ ਕੁੱਝ ਨੂੰ ਹਥਿਆਰਾਂ ਸਮੇਤ ਆਪਣੇ ਬੌਡੀ ਗਾਰਡ ਵਜੋਂ ਵੀ ਵਰਤਿਆ ਜਾਂਦਾ ਸੀ।
ਹੁਣ ਤੱਕ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਗਿਰਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਕਈ ਸਾਥੀ ਵੱਖਰੇ-ਵੱਖਰੇ ਨਸ਼ਿਆਂ ਦੇ ਪੀੜਿਤ ਪਾਏ ਗਏ ਹਨ। ਪਿੰਡ ਵਿੱਚ ਚੱਲ ਰਹੇ ਨਸ਼ਾ ਛੁਡਾਓ ਕੇਂਦਰ ਵਿੱਚ ਨਾਂ ਤਾਂ ਕਿਤੇ ਯੋਗ ਡਾਕਟਰ ਦਾ ਹੀ ਪ੍ਰਬੰਧ ਕੀਤਾ ਗਿਆ ਸੀ ਸਗੋਂ ਇੱਕ ਮੈਡੀਕਲ ਸਟੋਰ ਚਲਾਉਣ ਵਾਲੇ ਨੌਜਵਾਨ ਨੂੰ ਨਸ਼ੇ ਨਾਲ ਪੀੜਿਤ ਨੌਜਵਾਨਾਂ ਨੂੰ ਦਵਾਈਆਂ ਦੇਣ ਦੀ ਜਿੰਮੇਵਾਰੀ ਸੌੰਪੀ ਗਈ ਸੀ। ਇਸ ਕਰਕੇ ਹੁਣ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਨਸ਼ਾ ਛੁਡਾਓ ਕੇਂਦਰ ਖੋਲ੍ਹਣ ਲਈ ਕਿਸੇ ਤਰਾਂ ਦੀ ਕੋਈ ਮਨਜ਼ੂਰੀ ਲਈ ਗਈ ਸੀ ਜਾਂ ਨਹੀਂ। ਤੇਜਬੀਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਨਾਲ ਜਿੰਨੇ ਵੀ ਨੌਜਵਾਨ ਹਥਿਆਰਾਂ ਨਾਲ ਲੈਸ ਨਜ਼ਰ ਆਉਂਦੇ ਸਨ ਉਨ੍ਹਾਂ ਵਿਚੋਂ ਵਧੇਰੇ ਉਸ ਨਾਲ ਨਸ਼ਾ ਛੱਡਣ ਲਈ ਹੀ ਜੁੜੇ ਸਨ, ਪਰ ਨਸ਼ੇ ਤੋਂ ਛੁਟਕਾਰਾਂ ਦਿਵਾਉਣ ਦੀ ਜਗਾਹ ਉਨ੍ਹਾਂ ਨੂੰ ਹਥਿਆਰ ਚਲਾਉਣ ਟ੍ਰੇਨਿੰਗ ਦਿੱਤੀ ਗਈ ਸੀ। ਹਾਲੇ ਜਾਂਚ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ

Comment here