ਅਪਰਾਧਸਿਆਸਤਖਬਰਾਂ

ਅੰਮ੍ਰਿਤਪਾਲ ਦੇ ਡਾਕਟਰ ਨੇ ਖੋਲ੍ਹੇ ਨਸ਼ਾ ਛੁਡਾਊ ਕੇਂਦਰ ਦੇ ਰਾਜ਼

ਅੰਮ੍ਰਿਤਸਰ-ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਖੁਲਾਸੇ ਹੋ ਰਹੇ ਹਨ। ਹੁਣ ਅੰਮ੍ਰਿਤਪਾਲ ਵੱਲੋਂ ਪੰਜਾਬ ਦੇ ਨੌਂਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਬਣਾਏ ਗਏ ਸੈਂਟਰ ਤੇ ਵੱਡੇ ਸਵਾਲ ਖੜੇ ਹੋਏ ਹਨ। ਇਹ ਸਵਾਲ ਕਿਸੇ ਹੋਰ ਨੇ ਨਹੀਂ ਬਲਕਿ ਓਥੇ ਆਉਣ ਵਾਲੇ ਨੌਜਵਾਨਾਂ ਨੂੰ ਦਵਾਈ ਦੇਣ ਵਾਲੇ ਫਰਜ਼ੀ ਡਾਕਟਰ ਨੇ ਹੀ ਕੀਤੇ ਹਨ। ਆਪਣਾ ਨਾਮ ਦੱਸੇ ਬਿਨਾਂ ਇਸ ਨੌਜਵਾਨ ਨੇ ਦੱਸਿਆ ਕਿ ਖਾਲਸਾ ਵਹੀਰ ਦੇ ਦੌਰਾਨ ਉਸਦੀ ਮੁਲਾਕਾਤ ਅੰਮ੍ਰਿਤਪਾਲ ਸਿੰਘ ਨਾਲ ਹੋਈ ਸੀ। ਜਦੋਂ ਉਸਨੇਂ ਅੰਮ੍ਰਿਤਪਾਲ ਸਿੰਘ ਨੂੰ ਦੱਸਿਆ ਕਿ ਉਹ ਪਿੰਡ ਵਿੱਚ ਮੈਡੀਕਲ ਸਟੋਰ ਚਲਾਉਂਦਾ ਹੈ ਤਾਂ ਇਸਨੂੰ ਇਹ ਜਿੰਮੇਵਾਰੀ ਦਿੱਤੀ ਗਈ ਕਿ ਉਹ ਪਿੰਡ ਜਲੁਪੁਰ ਵਿੱਚ ਨਸ਼ਾ ਛੁਡਾਉਣ ਲਈ ਲਿਆਂਦੇ ਗਏ ਨੌਜਵਾਨਾਂ ਨੂੰ ਦਵਾਈ ਦੇਣ ਦੀ ਜਿੰਮੇਵਾਰੀ ਸੰਭਾਲੇ। ਹਾਲਾਂਕਿ ਨੌਜਵਾਨ ਦਾ ਦਾਅਵਾ ਹੈ ਕਿ ਉਸਨੇਂ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਦੱਸਿਆ ਸੀ ਕਿ ਉਹ ਕਿਸੇ ਨਸ਼ਾ ਛੁਡਾਓ ਕੇਂਦਰ ਵਿੱਚ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਨਹੀਂ ਦੇ ਸਕਦਾ, ਕਿਉਂਕਿ ਇਹ ਦਵਾਈਆਂ ਇੱਕ ਡਾਕਟਰ ਹੀ ਦੇ ਸਕਦਾ ਹੈ।

Comment here