ਤਲਵੰਡੀ ਸਾਬੋ– ਸੰਗਰੂਰ ਤੋਂ ਐਮਪੀ ਅਤੇ ਐੱਸਏਡੀ (ਏ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਿੱਖਾਂ ਬਾਰੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਸਿੱਖ ਕਦੇ ਸਰੰਡਰ ਨਹੀਂ ਕਰਦੇ। ਅੰਮ੍ਰਿਤਪਾਲ ਦੇ ਸਰੰਡਰ ਕਰਨ ਬਾਰੇ ਪੁੱਛੇ ਗਏ ਸਵਾਲ ਦੇ ਸੰਬੰਧ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਸਰੰਡਰ ਨਹੀਂ ਕਰਦੇ ਹੁੰਦੇ। ਮਾਨ ਨੇ ਕਿਹਾ ਕਿ ਮੈਂ ਨੇਪਾਲ ਦੇ ਬਾਰਡਰ ‘ਤੇ ਫੜਿਆ ਗਿਆ ਸੀ ਪਰ ਮੈਂ ਹੱਥ ਨਹੀਂ ਖੜ੍ਹੇ ਕੀਤੇ ਸੀ। ਸਿਮਰਨਜੀਤ ਸਿੰਘ ਮਾਨ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਉਨ੍ਹਾਂ ਦੀ 18 ਮਾਰਚ ਤੋਂ ਬਾਅਦ ਕਦੇ ਅੰਮ੍ਰਿਤਪਾਲ ਨਾਲ ਗੱਲ ਹੋਈ ਹੈ ਤਾਂ ਮਾਨ ਨੇ ਤਲਖੀ ਭਰੇ ਲਹਿਜ਼ੇ ਵਿੱਚ ਕਿਹਾ ਕਿ ”ਮੈ ਤੁਹਾਨੂੰ ਕਿਉਂ ਦੱਸਾਂ।” ਐਨਐੱਸਏ ਦੇ ਸੰਬੰਧ ਵਿੱਚ ਐਮਪੀ ਮਾਨ ਨੇ ਕਿਹਾ ਕਿ ਐਨਐੱਸਏ ਨਾਜਾਇਜ਼ ਹੈ ਨਾਲ ਹੀ ਅੰਮ੍ਰਿਤਪਾਲ ਦੇ ਬਚਾਅ ਵਿੱਚ ਮਾਨ ਨੇ ਕਿਹਾ ਕਿ ਅਜੇ ਤੱਕ ਅੰਮ੍ਰਿਤਪਾਲ ਦੇ ਖਿਲਾਫ਼ ਕੋਈ ਜ਼ੁਰਮ ਦਾ ਸਬੂਤ ਨਹੀਂ ਮਿਲਿਆ।
ਅੰਮ੍ਰਿਤਪਾਲ ਖਿਲਾਫ਼ ਕੋਈ ਸਬੂਤ ਨਹੀਂ ਮਿਲਿਆ: ਸਿਮਰਨਜੀਤ ਮਾਨ

Comment here