ਮੁੰਬਈ-ਵਪਾਰੀ ਮੁਕੇਸ਼ ਅੰਬਾਨੀ, ਅਮਿਤਾਭ ਬੱਚਨ ਅਤੇ ਧਰਮੇਂਦਰ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਪੁਲਸ ਨੇ ਅਰਬਪਤੀ ਵਪਾਰੀ ਮੁਕੇਸ਼ ਅੰਬਾਨੀ, ਬਾਲੀਵੁੱਡ ਮੇਗਾਸਟਾਰ ਅਮਿਤਾਭ ਬੱਚਨ ਅਤੇ ਫਿਲਮ ਅਭਿਨੇਤਾ ਧਰਮੇਂਦਰ ਸਮੇਤ ਮੁੰਬਈ ਦੇ ਹੋਰ ਪ੍ਰਮੁੱਖ ਲੋਕਾਂ ਦੇ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਇਕ ਵਿਅਕਤੀ ਨੂੰ ਪਾਲਘਰ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੇਸ਼ੇ ਤੋਂ ਡਰਾਈਵਰ ਇਹ ਵਿਅਕਤੀ ਨਾਗਪੁਰ ਦਾ ਵਾਸੀ ਹੈ ਅਤੇ ਉਸ ਨੇ ਮੰਗਲਵਾਰ ਨੂੰ ਪੁਲਸ ਕੰਟਰੋਲ ਰੂਮ ਨੂੰ ਫ਼ੋਨ ਕਰ ਕੇ ਦਾਅਵਾ ਕੀਤਾ ਸੀ ਕਿ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ 25 ਹਥਿਆਰਬੰਦ ਲੋਕ ਮੁੰਬਈ ਦੇ ਦਾਦਰ ਪਹੁੰਚ ਚੁੱਕੇ ਹਨ। ਇਸ ਤੋਂ ਬਾਅਦ ਪੁਲਸ ਦੀ ਜਾਂਚ ਸ਼ੁਰੂ ਹੋਈ ਅਤੇ ਕਈ ਟੀਮਾਂ ਦਾ ਗਠਨ ਕੀਤਾ ਗਿਆ। ਪੁਲਸ ਟੀਮਾਂ ਨੇ ਧਮਕੀ ਭਰੇ ਫ਼ੋਨ ਕਾਲ ਮਿਲਣ ਤੋਂ ਬਾਅਦ ਦੱਖਣੀ ਮੁੰਬਈ ਦੇ ਸੰਵੇਦਨਸ਼ੀਲ ਅਤੇ ਭੀੜ ਵਾਲੇ ਇਲਾਕਿਆਂ ਦੇ ਨਾਲ-ਨਾਲ ਸਾਰੇ ਬੰਦਰਗਾਹਾਂ ਅਤੇ ਲੈਂਡਿੰਗ ਪੁਆਇੰਟ ਦੀ ਤਲਾਸ਼ੀ ਲਈ ਪਰ ਉਨ੍ਹਾਂ ਨੂੰ ਕੁਝ ਸ਼ੱਕੀ ਨਹੀਂ ਮਿਲਿਆ। ਕਾਲ ਕਰਨ ਵਾਲੇ ਦੀ ਪਛਾਣ ਨਾਗਪੁਰ ਵਾਸੀ ਅਸ਼ਵਨੀ ਭਾਰਤ ਮਾਹਿਸਕਰ ਵਜੋਂ ਹੋਈ ਹੈ, ਜਿਸ ਨੇ ਪਾਲਘਰ ਜ਼ਿਲ੍ਹੇ ਦੇ ਦਹਾਨੂੰ ਰੇਲਵੇ ਸਟੇਸ਼ਨ ਤੋਂ ਫ਼ੋਨ ਕੀਤਾ ਸੀ।
ਅਮਿਤਾਭ, ਅੰਬਾਨੀ ਤੇ ਧਰਮੇਂਦਰ ਨੂੰ ਧਮਕੀ ਦੇਣ ਵਾਲਾ ਕਾਬੂ

Comment here