ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਅਮਰੀਕਾ ਨੇ ਯੂਕ੍ਰੇਨ ਨੂੰ 27 ਕਰੋੜ ਡਾਲਰ ਦੀ ਸਹਾਇਤਾ ਭੇਜੀ

ਵਾਸ਼ਿੰਗਟਨ-ਇੱਥੋਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਦੱਖਣੀ ਯੂਕ੍ਰੇਨ ਦੇ ਮੁੱਖ ਖੇਤਰਾਂ ਤੋਂ ਰੂਸੀ ਫ਼ੌਜਾਂ ਨੂੰ ਭਜਾਉਣ ਦੀ ਕੋਸ਼ਿਸ਼ ਦੇ ਤਹਿਤ ਯੂਕ੍ਰੇਨ ਨੂੰ 275 ਮਿਲੀਅਨ ਡਾਲਰ ਦੀ ਵਾਧੂ ਫ਼ੌਜੀ ਅਤੇ ਹੋਰ ਸਹਾਇਤਾ ਭੇਜ ਰਿਹਾ ਹੈ।
ਇਸ ਪੈਕੇਜ ਬਾਰੇ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾ ਸਕਦਾ ਹੈ। ਅਮਰੀਕਾ ਨੇ 24 ਫਰਵਰੀ ਨੂੰ ਯੂਕ੍ਰੇਨ ਵਿੱਚ ਰੂਸ ਦੀ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਕੀਵ ਨੂੰ ਹਥਿਆਰਾਂ ਅਤੇ ਹੋਰ ਸਾਜ਼ੋ-ਸਾਮਾਨ ਵਿੱਚ ਲਗਭਗ 18 ਬਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਹੈ, ਜਿਸ ਵਿੱਚ 27.50 ਕਰੋੜ ਅਮਰੀਕੀ ਡਾਲਰ ਦਾ ਨਵਾਂ ਪੈਕੇਜ ਵੀ ਸ਼ਾਮਲ ਹੈ। ਅਮਰੀਕੀ ਪੈਕੇਜ ਵਿੱਚ ਕੋਈ ਨਵਾਂ ਹਥਿਆਰ ਸ਼ਾਮਲ ਨਹੀਂ ਹੈ।

Comment here