ਕਾਬੁਲ-ਇੱਥੋਂ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਅਫ਼ਗਾਨਿਸਤਾਨ ਦੇ ਪੂਰਬੀ ਲੋਗਰ ਸੂਬੇ ’ਚ ਪਿਛਲੀਆਂ ਜੰਗਾਂ ਤੋਂ ਬਚੀ ਇਕ ਮੋਟਰ ਮਾਈਨ ’ਚ ਧਮਾਕਾ ਹੋਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਲੋਗਰ ਸੂਬੇ ਦੀ ਰਾਜਧਾਨੀ ਪੁਲ-ਏ-ਆਲਮ ਸ਼ਹਿਰ ਦੇ ਅਲਤਾਮੋਰ ਇਲਾਕੇ ’ਚ ਬੱਚਿਆਂ ਦੇ ਇਕ ਸਮੂਹ ਨੂੰ ਇਕ ਖਿਡੌਣੇ ਵਰਗਾ ਯੰਤਰ ਮਿਲਿਆ ਅਤੇ ਉਸ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਇਸ ਦਰਮਿਆਨ ਯੰਤਰ ’ਚ ਧਮਾਕਾ ਹੋ ਗਿਆ, ਜਿਸ ਨਾਲ ਦੋਹਾਂ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਅਫ਼ਗਾਨਿਸਤਾਨ ’ਚ ਮਾਈਨ ਧਮਾਕੇ ਦੌਰਾਨ ਦੋ ਬੱਚਿਆਂ ਦੀ ਹੋਈ ਮੌਤ

Comment here