ਨਵੀਂ ਦਿੱਲੀ-ਅੱਜ ਤੱਕ ਤੁਸੀਂ ਸ਼ਾਇਦ ਹੀ ਕਿਸੇ ਅਜਿਹੇ ਵਿਅਕਤੀ ਬਾਰੇ ਸੁਣਿਆ ਹੋਵੇਗਾ, ਜਿਸ ਨੇ ਅੰਤਿਮ ਸੰਸਕਾਰ ਵਾਲੇ ਥੀਮ ‘ਤੇ ਜਨਮਦਿਨ ਦੀ ਪਾਰਟੀ ਰੱਖੀ ਹੋਵੇ। ਇੱਕ ਔਰਤ ਨੇ ਆਪਣੇ 20 ਸਾਲਾਂ ਨੂੰ ਅਲਵਿਦਾ ਕਹਿਣ ਦਾ ਇੱਕ ਸ਼ਾਨਦਾਰ ਤਰੀਕਾ ਸੋਚਿਆ। ਉਸਨੇ ਆਪਣੇ 30ਵੇਂ ਜਨਮਦਿਨ ‘ਤੇ ‘ਅੰਤਮ-ਸੰਸਕਾਰ’ ਥੀਮ ਵਾਲੀ ਪਾਰਟੀ ਕੀਤੀ। ਘਰ ਵਿੱਚ ਰੰਗੀਨ ਗੁਬਾਰਿਆਂ ਅਤੇ ਬੈਨਰਾਂ ਦੀ ਬਜਾਏ, ਜਨਮਦਿਨ ਵਾਲੀ ਔਰਤ ਹੈਲੀ ਹਰਨਮ ਨੇ ਕਾਲਾ ਰੰਗ ਚੁਣਿਆ।
ਕੇਕ ਵੀ ਸੀ ਕਾਲਾ
ਹਾਲਾਂਕਿ ਪਾਰਟੀ ‘ਚ ਲੋਕ ਚਾਕਲੇਟ, ਰੈੱਡ ਵੇਲਵੇਟ ਜਾਂ ਬੇਰੀ ਫਲੇਵਰਡ ਕੇਕ ਲੈ ਕੇ ਆਉਣਾ ਪਸੰਦ ਕਰਦੇ ਹਨ ਪਰ ਇੱਥੇ ਮਾਮਲਾ ਵੱਖਰਾ ਸੀ। ਇੱਥੇ ਇੱਕ ਕਾਲੇ ਰੰਗ ਦਾ ਕੇਕ ਲਿਆਂਦਾ ਗਿਆ ਸੀ, ਜਿਸ ‘ਤੇ ਲਿਖਿਆ ਸੀ – “ਆਰ ਆਈ ਪੀ 20ਐਸ”। ਪਾਰਟੀ ‘ਚ ਸਾਰੇ ਦੋਸਤ ਲਾਲ ਰੰਗ ਦੀ ਬੱਸ ‘ਚ ਪਹੁੰਚੇ ਪਰ ਇੱਥੇ ਆਉਣ ਤੋਂ ਬਾਅਦ ਉਨ੍ਹਾਂ ਨੇ ਥੀਮ ਮੁਤਾਬਕ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਸਾਰੇ ਦੋਸਤਾਂ ਦੀ ਉਮਰ 30 ਸਾਲ ਜਾਂ ਇਸ ਤੋਂ ਵੱਧ ਸੀ। ਹੈਲੀ ਦੇ ਦੋਸਤ ਸ਼ਨੀ ਡੇਵਿਸ ਨੇ ਇਸ ਅਜੀਬ ਪਾਰਟੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ, ਜੋ ਵਾਇਰਲ ਹੋ ਗਈ।
ਜਨਮਦਿਨ ‘ਤੇ ਸੋਗ ਵਾਲਾ ਜਸ਼ਨ
ਆਮਤੌਰ ‘ਤੇ ਦੋਸਤਾਂ ਨਾਲ ਗੀਤ ਗਾ ਕੇ ਅਤੇ ਨੱਚ ਕੇ ਜਨਮਦਿਨ ਮਨਾਇਆ ਜਾਂਦਾ ਹੈ ਅਤੇ ਪਾਰਟੀ ‘ਚ ਕਈ ਰੰਗ ਹੁੰਦੇ ਹਨ ਪਰ ਹੁਣ ਅਸੀਂ ਜਿਸ ਪਾਰਟੀ ਦੀ ਗੱਲ ਕਰਨ ਜਾ ਰਹੇ ਹਾਂ, ਉਸ ਦਾ ਇਕ ਹੀ ਰੰਗ ਸੀ-ਕਾਲਾ। ਲੋਕ ਸੋਗ ਦਾ ਇਹ ਰੰਗ ਪਹਿਨ ਕੇ ਪਾਰਟੀ ਵਿੱਚ ਪੁੱਜੇ ਸਨ ਕਿਉਂਕਿ ਥੀਮ ਕਬਰਸਤਾਨ ਵਾਲਾ ਸੀ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਹੈਲੀ ਹਰਨਮ ਨੇ ਆਪਣੀ ਪਾਰਟੀ ‘ਚ ਕੋਈ ਚਮਕ ਨਾ ਰੱਖ ਕੇ ਹਰ ਚੀਜ਼ ਨੂੰ ਅੰਤਿਮ ਸੰਸਕਾਰ ਵਾਂਗ ਬਹੁਤ ਹੀ ਸਾਦਾ ਰੱਖਿਆ ਸੀ। ਇੱਥੇ ਕੀਤੀ ਗਈ ਸਜਾਵਟ ਵਿੱਚ ਵੀ ਖੋਪੜੀਆਂ ਲਟਕਾਈਆਂ ਗਈਆਂ ਸਨ ਅਤੇ ਕਬਰਾਂ ਦੇ ਪੱਥਰਾਂ ਦੇ ਮਾਡਲ ਸਜਾਏ ਗਏ ਸਨ। ਹੈਪੀ ਬਰਥਡੇ ਦੀ ਬਜਾਏ ਬੈਨਰ ‘ਤੇ ਲਿਖਿਆ ਸੀ-“ਡੈੱਥ ਟੂ ਮਾਈ ਟਵੈਂਟੀਸ।”
Comment here