ਲੰਡਨ-ਵਿਸ਼ਵ ਪੱਧਰ ਉੱਤੇ ਚਰਚਿਤ ਸਮੱਸਿਆਵਾਂ ਅਤੇ ਮੁੱਦਿਆਂ ਬਾਰੇ ਸੰਜੀਦਗੀ ਨਾਲ ਵਿਚਾਰ ਚਰਚਾ ਕਰਾਉਣ ਲਈ ਦਿ ਡੈਮੋਕਰੇਸੀ ਫੋਰਮ ਵਲੋਂ ਅਕਸਰ ਸੈਮੀਨਾਰ, ਵੈਬੀਨਾਰ ਆਦਿ ਆਯੋਜਿਤ ਕੀਤੇ ਜਾਂਦੇ ਹਨ। ਅੱਜ ਏਸ਼ੀਆ ਵਿੱਚ ਸ੍ਰੀਲੰਕਾ ਦੇ ਸੰਕਟ ਦੀ ਚਰਚਾ ਹੋ ਰਹੀ ਹੈ। ਸ੍ਰੀਲੰਕਾ ਦੇ ਹਾਲਾਤਾਂ ਤੋਂ ਏਸ਼ੀਆਈ ਮੁਲਕਾਂ ਨੂੰ ਸਬਕ ਲੈਣ ਦੀ ਸਿਆਸੀ ਸਮੀਖਿਅਕ ਸਲਾਹ ਦੇ ਰਹੇ ਹਨ। ਇਸ ਨੂੰ ਲੈ ਕੇ “ਸ੍ਰੀਲੰਕਾ-ਦੱਖਣੀ ਏਸ਼ੀਆ ਲਈ ਸਬਕ” ਵਿਸ਼ੇ ‘ਤੇ ਦਿ ਡੈਮੋਕਰੇਸੀ ਫੋਰਮ ਵਲੋਂ ਵੈਬੀਨਾਰ 26 ਅਕਤੂਬਰ ਨੂੰ ਇੰਗਲੈਂਡ ਦੇ ਸਮੇਂ ਅਨੁਸਾਰ 2-4 ਵਜੇ ਬਾਅਦ ਦੁਪਹਿਰ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਬਾਰੇ ਹੋਰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦਿ ਡੈਮੋਕਰੇਸੀ ਫੋਰਮ ਦੇ ਮੁਖੀ ਲਾਰਡ ਬਰੂਸ ਨੇ ਦੱਸਿਆ ਕਿ ਇਸ ਵੈਬੀਨਾਰ ਵਿੱਚ ਹੰਫਰੀ ਹਾਕਸਲੇਅ, ਬੇਰੀ ਗਾਰਡੀਨਰ, ਡਾ ਦੀਪਾ ਓਲਾਪਾਲੀ, ਡਾ ਨੇਲ ਡੀਵੋਟਾ, ਡਾ ਅਲੀ ਚੀਮਾ, ਉਮੇਸ਼ ਮੋਰੇਮੂਦਲੀ, ਪ੍ਰੋ ਜੌਨਥਨ ਸਪੈਂਸਰ ਆਦਿ ਸ਼ਮੂਲੀਅਤ ਕਰਨਗੇ ਅਤੇ ਅੱਜ ਦੇ ਸਭ ਤੋਂ ਵਧ ਸੰਜੀਦਾ ਏਸ਼ੀਆਈ ਮੁੱਦੇ ਤੇ ਆਪਣੇ ਵਿਚਾਰ ਪ੍ਰਗਟ ਕਰਨਗੇ। ਇਸ ਵੈਬੀਨਾਰ ਨਾਲ ਹਥਲੇ ਲਿੰਕ ਜ਼ਰੀਏ ਜੁੜਿਆ ਜਾ ਸਕਦਾ ਹੈ-
YouTube https://www.youtube.com/watch?v=7p89FFtioDo
Facebook https://www.facebook.com/events/433119595621074

Comment here