ਅਪਰਾਧਸਿਆਸਤਖਬਰਾਂ

ਸੀ.ਬੀ.ਆਈ. ਨੇ ਬਾਲ ਸ਼ੋਸ਼ਣ ਸਮੱਗਰੀ ਖਿਲਾਫ ਕੀਤੀ ਛਾਪੇਮਾਰੀ

ਨਵੀਂ ਦਿੱਲੀ-ਭਾਰਤ ਵਿਚ ਬਾਲ ਸ਼ੋਸ਼ਣ ਨਾਲ ਜੁੜੀ ਸਮੱਗਰੀ ਖਿਲਾਫ ਕੇਂਦਰੀ ਜਾਂਚ ਬਿਊਰੋ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਸੀ.ਬੀ.ਆਈ. ਨੇ ‘ਆਪਰੇਸ਼ਨ ਮੇਘ ਚੱਕਰ’ ਦੇ ਅਧੀਨ ਬਾਲ ਸ਼ੋਸ਼ਣ ਨਾਲ ਸੰਬੰਧਤ ਸਮੱਗਰੀ (ਸੀ.ਐੱਸ.ਏ.ਐੱਮ.) ਦੇ ਆਨਲਾਈਨ ਪ੍ਰਸਾਰ ਨਾਲ ਜੁੜੇ 2 ਮਾਮਲਿਆਂ ‘ਚ ਸ਼ਨੀਵਾਰ ਨੂੰ 19 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ 56 ਟਿਕਾਣਿਆਂ ਦੀ ਤਲਾਸ਼ੀ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਇੰਟਰਪੋਲ ਸਿੰਗਾਪੁਰ ਤੋਂ ਮਿਲੀ ਸੂਚਨਾ ਅਤੇ ਪਿਛਲੇ ਸਾਲ ਦੇ ‘ਆਪਰੇਸ਼ਨ ਕਾਰਬਨ’ ਦੌਰਾਨ ਪ੍ਰਾਪਤ ਖੁਫ਼ੀਆ ਜਾਣਕਾਰੀ ‘ਤੇ ਆਧਾਰਤ ਹੈ।
ਛਾਪੇਮਾਰੀ ਮੁਹਿੰਮ ਕਲਾਉਡ ਸਟੋਰੇਜ ਸੇਵਾਵਾਂ ਨੂੰ ਨਿਸ਼ਾਨਾ ਬਣਾਉਂਦੀ ਹੈ, ਜਿਸ ਦਾ ਇਸਤੇਮਾਲ ਅਪਰਾਧੀ ਬੱਚਿਆਂ ਨਾਲ ਗੈਰ-ਕਾਨੂੰਨੀ ਯੌਨ ਗਤੀਵਿਧੀਆਂ ਦੇ ਆਡੀਓ-ਵਿਜ਼ੂਅਲ ਪ੍ਰਸਾਰਿਤ ਕਰਨ ਲਈ ਕਰਦੇ ਹਨ। ਇਸੇ ਕਾਰਨ ਇਸ ਮੁਹਿੰਮ ਨੂੰ ‘ਆਪਰੇਸ਼ਨ ਮੇਘ ਚੱਕਰ’ ਨਾਮ ਦਿੱਤਾ ਗਿਆ। ਇਸ ਸੰਬੰਧ ‘ਚ ਇਕ ਅਧਿਕਾਰੀ ਨੇ ਦੱਸਿਆ ਕਿ ਸੀ.ਬੀ.ਆਈ. ਨੇ ਦੇਸ਼ ਭਰ ‘ਚ ਸੀ.ਐੱਸ.ਏ.ਐੱਮ. ਪ੍ਰਸਾਰਿਤ ਕਰਨ ਵਾਲੇ ਅਪਰਾਧੀਆਂ iਖ਼ਲਾਫ਼ ਛਾਪੇ ਮਾਰੇ ਹਨ।

Comment here