ਵਾਸ਼ਿੰਗਟਨ-ਸੀਰੀਆ ‘ਚ ਈਰਾਨੀ ਡਰੋਨ ਹਮਲੇ ‘ਚ ਅਮਰੀਕੀ ਨਾਗਰਿਕ ਦੀ ਮੌਤ ਦੀ ਖ਼ਬਰ ਹੈ। ਉੱਤਰ-ਪੂਰਬੀ ਸੀਰੀਆ ‘ਚ ਗਠਜੋੜ ਫੌਜੀ ਅੱਡੇ ‘ਤੇ ਵੀਰਵਾਰ ਨੂੰ ਕੀਤੇ ਗਏ ਸ਼ੱਕੀ ਈਰਾਨੀ ਡਰੋਨ ਹਮਲੇ ‘ਚ ਇਕ ਅਮਰੀਕੀ ਠੇਕੇਦਾਰ ਦੀ ਮੌਤ ਅਤੇ 5 ਅਮਰੀਕੀ ਫ਼ੌਜੀ ਅਤੇ ਇਕ ਹੋਰ ਠੇਕੇਦਾਰ ਦੇ ਜ਼ਖ਼ਮੀ ਹੋ ਜਾਣ ਤੋਂ ਬਾਅਦ ਅਮਰੀਕਾ ਨੇ ਵੀ ਸੀਰੀਆ ‘ਤੇ ਜਵਾਬੀ ਕਾਰਵਾਈ ਕਰਦੇ ਹੋਏ ਹਵਾਈ ਹਮਲੇ ਕੀਤੇ।
ਈਰਾਨੀ ਲੜਾਕਿਆਂ ‘ਤੇ ਹਮਲੇ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਈਰਾਨ ਨੂੰ ਚੇਤਾਵਨੀ ਵੀ ਦਿੱਤੀ ਹੈ। ਬਾਈਡੇਨ ਨੇ ਕਿਹਾ ਹੈ ਕਿ ਉਹ ਅਮਰੀਕੀ ਨਾਗਰਿਕਾਂ ਦੀ ਰੱਖਿਆ ਲਈ ਜ਼ਬਰਦਸਤ ਕਾਰਵਾਈ ਕਰਨ ਲਈ ਤਿਆਰ ਹੈ। ਸਰਕਾਰੀ ਦੌਰੇ ‘ਤੇ ਕੈਨੇਡਾ ਗਏ ਬਾਈਡੇਨ ਨੇ ਮਾਰੇ ਗਏ ਅਮਰੀਕੀ ਦੇ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਬਾਈਡੇਨ ਨੇ ਕਿਹਾ ਕਿ ਅਮਰੀਕਾ ਈਰਾਨ ਨਾਲ ਸੰਘਰਸ਼ ਨਹੀਂ ਚਾਹੁੰਦਾ ਪਰ ਅਮਰੀਕਾ ਆਪਣੇ ਲੋਕਾਂ ਦੀ ਰੱਖਿਆ ਲਈ ਜ਼ਬਰਦਸਤ ਕਾਰਵਾਈ ਕਰਨ ਲਈ ਤਿਆਰ ਹੈ।
ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਵੀਰਵਾਰ ਦੇਰ ਰਾਤ ਜਾਰੀ ਇਕ ਬਿਆਨ ਵਿਚ ਕਿਹਾ ਕਿ ਅਮਰੀਕੀ ਕੇਂਦਰੀ ਕਮਾਂਡ ਬਲਾਂ ਨੇ ਜਵਾਬੀ ਕਾਰਵਾਈ ਦੇ ਤੌਰ ‘ਤੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨਾਲ ਜੁੜੇ ਸਮੂਹਾਂ ਵੱਲੋਂ ਪੂਰਬੀ ਸੀਰੀਆ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਅੱਡਿਆਂ ‘ਤੇ “ਸਟੀਕ ਹਵਾਈ ਹਮਲੇ” ਕੀਤੇ।
ਸੀਰੀਆ ‘ਚ ਈਰਾਨੀ ਡਰੋਨ ਹਮਲੇ ‘ਚ ਅਮਰੀਕੀ ਨਾਗਰਿਕ ਦੀ ਮੌਤ

Comment here