ਵਿਸ਼ੇਸ਼ ਲੇਖ

ਸਿੱਖ ਇਤਿਹਾਸ ਦੀ ਮਹਾਨ ਮਾਤਾ ਗੁਜਰੀ ਜੀ

ਮੁਗਲ ਸਲਤਨਤ ਤੇ ਸਿਖਾਂ ਦੇ ਟਕਰਾਅ ਦੌਰਾਨ ਗੁਰੂ ਪਰਿਵਾਰਾਂ ਅਤੇ ਗੁਰ ਸਿੱਖਾਂ ਨੇ ਅਸਹਿ ਤੇ ਅਕਹਿ ਕਸ਼ਟ ਝੱਲੇ। ਇਸ ਟਕਰਾਅ ਦੌਰਾਨ ਜਿੱਥੇ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਵੱਲੋਂ ਮਹਾਨ ਯੋਗਦਾਨ ਪਾਇਆ ਗਿਆ ਉੱਥੇ ਜਿਸ ਦੇਸ਼ ਵਿਚ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ,ਉਸੇ ਦੇਸ਼ ਅੰਦਰ ਗੁਰੂ ਮਾਤਾਵਾਂ, ਗੁਰੂ ਪੁੱਤਰੀਆਂ, ਗੁਰੂ ਪਤਨੀਆਂ ਨੇ ਇਸ ਅੰਦੋਲਨ ਵਿਚ ਆਪਣਾ ਅਹਿਮ ਯੋਗਦਾਨ ਪਾਇਆ।ਇਨਾਂ ਮਹਾਨ ਇਸਤਰੀਆਂ ਵਿੱਚੋਂ, ਹੀ ਇੱਕ ਸਨ ਮਾਤਾ ਗੁਜਰੀ ਜੀ ਜਿਨਾਂ ਨੇ ਆਪਣੇ ਤਪ, ਤਿਆਗ ਅਤੇ ਕੁਰਬਾਨੀਆਂ ਰਾਹੀਂ ਅਜਿਹੀਆਂ ਪੈੜਾਂ ਸਿਰਜੀਆਂ ਕਿ ਆਉਣ ਵਾਲੀਆਂ ਪੀੜੀਆਂ ਸਦਾ ਉਹਨਾਂ ਤੋਂ ਪ੍ਰੇਰਨਾ ਅਤੇ ਅਗਵਾਈ ਲੈ ਕੇ ਆਪਣਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ । ਮਾਤਾ ਗੁਜਰੀ ਜੀ ਸੇਵਾ, ਸਿਮਰਨ, ਸਹਿਣਸ਼ੀਲਤਾ ਅਤੇ ਸਹਿਜ ਦੀ ਪੁੰਜ ਅਮਰ ਸ਼ਹੀਦ ਸਨ। ਮਾਤਾ ਗੁਜਰੀ ਜੀ ਦਾ ਜਨਮ ਸੰਨ 1619 ਈ ਨੂੰ ਕਰਤਾਰਪੁਰ ਜ਼ਿਲੵਾ ਜਲੰਧਰ ਵਿਖੇ ਪਿਤਾ ਭਾਈ ਲਾਲ ਚੰਦ ਸੁਭਿੱਖੀ ਖੱਤਰੀ ਅਤੇ ਮਾਤਾ ਬਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ ਸੀ। ਮਾਤਾ ਗੁਜਰੀ ਜੀ ਦਾ ਪਰਿਵਾਰ ਅਜੋਕੇ ਹਰਿਆਣਾ ਦੇ ਲਖਨੌਰ ਜ਼ਿਲਾ ਅੰਬਾਲਾ ਤੋਂ ਕਰਤਾਰਪੁਰ ਆ ਕੇ ਨਿਵਾਸ ਕੀਤਾ। ਕਰਤਾਰਪੁਰ ਨਗਰ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ। ਮਾਤਾ ਗੁਜਰੀ ਦਾ ਬਚਪਨ ਇੱਥੇ ਹੀ ਬੀਤੀਆਂ ਸੀ, ਮਾਤਾ ਗੁਜਰੀ ਜੀ ਦਾ ਪਰਿਵਾਰ ਬੜਾ ਨੇਕ ਅਤੇ ਧਾਰਮਿਕ ਵਿਚਾਰਾਂ ਵਾਲੇ ਸਨ। ਮਾਤਾ ਗੁਜਰੀ ਜੀ ਦੇ ਜੀਵਨ ਤੇ ਸਭ ਤੋਂ ਵੱਧ ਪ੍ਭਾਵ ਉਹਨਾਂ ਦੀ ਮਾਤਾ ਬਿਸ਼ਨ ਕੌਰ ਜੀ ਦਾ ਸੀ। ਬਿਸ਼ਨ ਕੌਰ ਬੜੀ ਨੇਕ, ਮਿੱਠੇ ਸੁਭਾਅ ਵਾਲੀ, ਸਿਆਣੀ ਅਤੇ ਸਲੀਕੇ ਵਾਲੀ ਘਰ ਗ੍ਰਹਿਣੀ ਸਨ। ਬਚਪਨ ਤੋਂ ਹੀ ਮਾਤਾ ਗੁਜਰੀ ਨੇ ਆਪਣੇ ਮਾਤਾ ਜੀ ਵਲੋਂ ਮਿਲੇ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਅਧਾਰ ਬਣਾਇਆਂ ਅਤੇ ਸਾਦਗੀ , ਸੱਚ, ਸਿਮਰਨ ਅਤੇ ਧੀਰਜ ਨੂੰ ਸਦਾ ਹੀ ਆਪਣੇ ਜੀਵਨ ਦਾ ਅੰਗ ਬਣਾ ਲਿਆ।
     ਮਾਤਾ ਗੁਜਰੀ ਜੀ ਦਾ ਵਿਆਹ ਗੁਰੂ ਹਰਿਗੋਬਿੰਦ ਜੀ ਦੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ
ਜੀ ਨਾਲ 4 ਐ੍ਪਲ ਸੰਨ 1632 ਈ ਨੂੰ ਹੋਇਆ। ਡੋਲੀ ਤੋਰਨ ਸਮੇਂ ਮਾਤਾ ਗੁਜਰੀ ਜੀ ਦੇ ਪਿਤਾ ਭਾਈ ਲਾਲ ਚੰਦ ਨੇ ਹੱਥ ਜੋੜ ਕੇ ਬੜੀ ਨਿਰਮਾਤਾ ਸਾਹਿਤ ਗੁਰੂ ਹਰਿਗੋਬਿੰਦ ਜੀ ਨੂੰ ਕਿਹਾ ਕਿ ਸਾਡੇ ਕੋਲ ਦੇਣ ਦੋਹਾਂ ਕੁਝ ਵੀ ਨਹੀਂ, ਤਾਂ ਗੁਰੂ ਜੀ ਨੇ ਬੜੀ ਸੰਜੀਦਗੀ ਅਤੇ ਵੱਡੇ ਜਿਗਰੇ ਨਾਲ ਕਿਹਾ, ਭਾਈ ਲਾਲ ਚੰਦ ਜੀ ਜਿਸ ਨੇ ਆਪਣੀ ਪੁੱਤਰੀ ਹੀ ਸਾਨੂੰ ਦੇ ਦਿੱਤੀ ਹੈ, ਉਸ ਨੂੰ ਨੇ ਸਮਝੋ ਸਾਨੂੰ ਸਭ ਕੁਝ ਦੇ ਦਿੱਤਾ ਹੈ। ਇਸ ਤੋਂ, ਵੱਧ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀ ਹੈ।
       ਲਾਲ ਚੰਦ ਤੁਮ ਜੀ ਨੇ ਸਕਲ ਬਿਸਤਰਾ
     ਜਿਸ ਤਨੁਜਾ ਅਰਪਨ ਕੀਨੈ
    ਕਿਆ ਪਾਛੇ ਤਿਨ ਰਖ ਲੀਨੈ।।
ਮਾਤਾ ਬਿਸ਼ਨ ਕੌਰ ਨੇ ਡੋਲੀ ਤੋਰਨ ਸਮੇਂ ਮਾਤਾ ਗੁਜਰੀ ਜੀ ਨੂੰ ਅਸੀਸ ਦਿੱਤੀ ਤੇ ਕਿਹਾ ਕਿ ਪੁੱਤਰ ਆਪਣੇ ਪਤੀ ਨੂੰ ਪ੍ਰਮੇਸ਼ਵਰ ਸਮਾਨ ਸਮਾਨ ਜਾਣੀ। ਮਾਤਾ ਗੁਜਰੀ ਦੀ ਡੋਲੀ ਗੁਰੂ ਕੇ ਮਹਿਲ ਅੰਮਿ੍ਤਸਰ ਵਿਖੇ ਆਈ। ਮਾਤਾ ਗੁਜਰੀ ਜੀ ਬਹੁਤ ਖੁਸ਼ ਸਨ ਕਿ ਉਹਨਾਂ, ਨੂੰ ਤਿਆਗ ਅਤੇ ਵੀਰਤਾ ਦੀ ਮੂਰਤਿ ਗੁਰੂ ਤੇਗ ਬਹਾਦਰ ਜੀ ਵਰਗਾ ਪਤੀ, ਗੁਰੂ ਭੰਜਨ ਤੇ ਸੂਰਮਾ ਗੁਰੂ ਹਰਿਗੋਬਿੰਦ ਜੀ ਵਰਗਾ ਪਿਤਾ ਸਹੁਰਾ ਅਤੇ ਮਾਤਾ ਨਾਨਕੀ ਜੀ ਵਰਗੀ ਸਰਵਗੁਣ ਸੰਪੰਨ ਮਾਂ ਵਰਗੀ ਸੱਸ ਦੇ ਘਰ ਨੂੰਹ ਬਣਕੇ ਆਉਣ ਦਾ ਸੁਭਾਗ ਮਿਲਿਆ ਸੀ। ਮਾਤਾ ਗੁਜਰੀ ਜੀ ਨੇ ਗੁਰੂ-ਪਰਵਾਰ ਤੇ ਗੁਰੂ-ਘਰ ਦੀ ਸਾਰੀ ਮਰਯਾਦਾ ਵਿੱਚ ਪਰਪੱਕ ਹੋ ਗਏ। ਸਹੁਰੇ-ਪਿਤਾ” ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਸ਼ਹੀਦੀ ਉਪਰੰਤ ਦੇ ਗੁਰੂ-ਘਰ ਦੇ ਸਾਰੇ ਹਾਲਾਤ, ਮਾਤਾ ਗੁਜਰੀ ਜੀ ਦਾ ਆਤਮਿਕ ਬਲ ਹੋਰ ਵੀ ਦ੍ਰਿੜ੍ਹਤਾ ਅਤੇ ਸਿਦਕਦਿਲ੍ਹੀ ਵਾਲਾ ਹੋ ਗਿਆ ਸੀ। ਹੁਣ ਉਹ ਕਿਸੇ ਭਿਅੰਕਰ ਤੋਂ ਭਿਅੰਕਰ ਸੰਕਟਮਈ ਹਾਲਾਤ ਦਾ ਦ੍ਰਿੜ੍ਹਤਾ ਅਤੇ ਸਿਦਕਦਿਲ੍ਹੀ ਨਾਲ ਮੁਕਾਬਲੇ ਦੇ ਸਮਰੱਥ ਹੋ ਗਈ ਸੀ
      ਜਦੋਂ ਗੁਰੂ ਤੇਗ ਬਹਾਦਰ ਜੀ ਭਾਰਤ ਦੇ ਪੂਰਬੀ ਪ੍ਰਾਂਤਾਂ ਦੀ ਯਾਤਰਾ ਵਾਸਤੇ ਚੱਲ ਪਏ। ਗੁਰੂ ਜੀ ਦੇ ਨਾਲ ਮਾਤਾ ਗੁਜਰੀ ਤੋਂ ਗੁਰੂ ਜੀ ਮਾਤਾ ਜੀ, ਮਾਤਾ ਨਾਨਕੀ ਜੀ ਅਤੇ ਕਈ ਮੁਖੀ ਸਿੱਖ ਵੀ ਸਨ ਅਤੇ ਨਾਲ ਮਾਤਾ ਗੁਜਰੀ ਜੀ ਦਾ ਭਰਾ ਕਿਰਪਾ ਚੰਦ ਵੀ ਸ਼ਾਮਿਲ ਸੀ। ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਨੂੰ ਪਟਨਾ ਸ਼ਹਿਰ ਛੱਡ ਕੇ ਆਪ ਆਸਾਮ ਅਤੇ ਬੰਗਾਲ ਦੇ ਦੌਰੇ ਤੇ ਚੱਲਗੇ। ਜਿੱਥੇ 22ਦਸੰਬਰ, 1666 ਈ: ਨੂੰ ਪਟਨਾ ਦੇ ਸਥਾਨ ਤੇ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਇਕ ਵੀਰ -ਯੋਧੇ ਤੇ ਅਲੌਕਿਕ ਸਕਤੀਆਂ ਦੇ ਮਾਲਕ ਗੁਰੂ ਗੋਬਿੰਦ ਰਾਇ ਦਾ ਜਨਮ ਹੋਇਆਂ ਜਿਹਨਾਂ ਨੂੰ ਸਿੱਖ ਇਤਿਹਾਸ ਵਿੱਚ ਦਸਵੇਂ ਗੁਰੂ , ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ।
   ਗੁਰੂ ਤੇਗ ਬਹਾਦਰ ਜੀ 1670 ਵਿੱਚ ਆਸਾਮ ਦੀ ਯਾਤਰਾ ਤੋਂ, ਵਾਪਸ ਪਰਤੇ ਸਨ।ਮਾਤਾ ਗੁਜਰੀ ਜੀ ਆਪਣੇ ਚਾਰ ਸਾਲ ਦੇ ਬੇਟੇ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਸਮੇਤ ਭਾਈ ਕਿਰਪਾਲ ਚੰਦ ਅਤੇ ਕੁਝ ਹੋਰ ਸਿੰਘਾਂ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਦੇਸ਼ ਅਨੁਸਾਰ ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਆਉਂਦਿਆਂ ਹੋਇਆਂ ਆਪਣੇ ਪੁਰਾਣੇ ਪੇਕੇ ਨਗਰ ਲਖਨੌਰ ਵਿਖੇ ਤਕਰੀਬਨ ਛੇ ਮਹੀਨੇ ਲਈ ਰੁਕੇ। ਮਾਤਾ ਗੁਜਰੀ ਜੀ ਨੇ ਇੱਥੇ ਨਗਰ ਵਾਸੀਆਂ, ਦੀ ਪਾਣੀ ਦੀ ਸਮੱਸਿਆਂ ਨੂੰ ਵੇਖਦੇ ਹੋਏ ਇੱਕ ਖੂਹ ਲਗਵਾਇਆ ਸੀ ਜੋ ਅਜੇ ਤੱਕ ਨਗਰ ਦੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਲੋਕ ਇਸ ਖੂਹ ਨੂੰ ਸਤਿਕਾਰ ਨਾਲ ਮਾਤਾ ਗੁਜਰੀ ਦੇ ਖੂਹ ਨਾਲ ਯਾਦ ਕਰਦੇ । ਪੇਕੇ ਪਿੰਡ ਠਹਿਰਣ ਤੋਂ ਬਾਅਦ ਮਾਤਾ ਗੁਜਰੀ ਜੀ ਆਪਣੇ ਪੁੱਤਰ ਨੂੰ ਨਾਲ ਲੈ ਕੇ 1671ਈ: ਨੂੰ ਅਨੰਦਪੁਰ ਸਾਹਿਬ ਪਹੁੰਚੇ ਸਨ।
  ਜਦੋਂ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਤਿਲਕਜੰਝੂ ਲਈ ਜਦੋਂ ਗੁਰੂ ਤੇਗ ਬਹਾਦਰ ਜੀ ਸਾਹਿਬ ਨੇ 11 ਜੁਲਾਈ 1675 ਚਾਲੇ ਪਾਏ ਤਾਂ ਵਿਛੋੜੇ ਦੀ ਘੜੀ ਨੂੰ ਮਾਤਾ ਗੁਜਰੀ ਨੇ ਬਹੁਤ ਹੌਂਸਲੇ ਅਤੇ ਦਲੇਰੀ ਨਾਲ ਝੱਲਿਆ 11ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਉਹਨਾਂ ਦੇ ਤਿੰਨ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਸਮਾਂ ਮਾਤਾ ਗੁਜਰੀ ਜੀ ਦੇ ਜੀਵਨ ਦੀ ਹੁਣ ਤੱਕ ਲਦੀ ਸਭ ਤੋਂ ਵੱਧ ਦੁਖਦਾਈ ਘਟਨਾ ਸੀ ਪਰ ਮਾਤਾ ਜੀ ਨੇ ਇਸ ਦੁੱਖ ਨੂੰ ਵੀ ਰੱਬ ਦੀ ਰਜ਼ਾ ਕਰ ਕੇ ਮੰਨਿਆ ਅਤੇ ਸਾਰੇ ਪਰਿਵਾਰ ਤੇ ਸੰਗਤਾਂ ਨੂੰ ਗੁਰੂ ਜੀ ਦੀ ਬਾਣੀ ਦੁਆਰਾ ਧੀਰਜ ਦਿੰਦਿਆਂ ਕਿਹਾ :-
     ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ।
    ਇਹ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀਂ ਕੋਇ।।
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਪਰਿਵਾਰ ਨੂੰ ਸੰਭਾਲਣ, ਸੰਗਤਾਂ ਨੂੰ ਅਗਵਾਈ ਦੇਣ ਅਤੇ ਬਾਲ ਗੁਰੂ ਗੋਬਿੰਦ ਰਾਇ ਦੀ ਪਵਰਿਸ਼ ਦੀ ਸਾਰੀ ਜ਼ਿੰਮੇਵਾਰੀ ਮਾਤਾ ਗੁਜਰੀ ਜੀ ਦੇ ਮੋਢਿਆਂ ਤੇ ਆ ਗਈ। ਇਹ ਜ਼ਿੰਮੇਵਾਰੀ ਮਾਤਾ ਗੁਜਰੀ ਜੀ ਪੂਰੀ ਇਮਾਨਦਾਰੀ ਨਾਲ ਸੰਭਾਲੀ। ਆਨੰਦਪੁਰ ਸਾਹਿਬ ਵਿੱਚ ਆਮ ਤੌਰ ’ਤੇ ਮਾਹੌਲ ਜੰਗਾਂ ਯੁੱਧਾਂ ਵਾਲਾ ਬਣਿਆ ਹੀ ਰਹਿੰਦਾ ਸੀ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਟ੍ਰੇਨਿੰਗ ਅਜਿਹੀ ਕੀਤੀ ਜਿਸ ਨੇ ਉਨ੍ਹਾਂ ਵਿੱਚ ਸਿਰਫ ਅਧਿਆਤਮਕ ਗੁਣ ਹੀ ਨਹੀਂ ਸਗੋਂ ਯੋਧਿਆਂ ਵਾਲੇ ਗੁਣ ਵੀ ਰਹੇ ਜਿਸ ਕਾਰਨ ਉਹ ‘ਸੰਤ ਸਿਪਾਹੀ’ ਬਣ ਸਕੇ। ਇਉਂ ਜਾਪਦਾ ਹੈ ਕਿ ਸਿਰਫ ਆਪਣੇ ਸਪੁੱਤਰ ਦੇ ਹੀ ਨਹੀਂ ਸਗੋਂ ਆਪਣੇ ਪੋਤਰਿਆਂ ਦੇ ਚਰਿੱਤਰ ਨਿਰਮਾਣ ਵਿੱਚ ਮਾਤਾ ਗੁਜਰੀ ਜੀ ਨੇ ਵੱਡਾ ਯੋਗਦਾਨ ਪਾਇਆ। ਇਹੋ ਕਾਰਨ ਹੈ ਕਿ ਉਨ੍ਹਾਂ ਦੇ ਪੋਤਰੇ ਆਪਣੇ ਪਿਤਾ ਦੇ ਪੱਦ ਚਿੰਨਾਂ ’ਤੇ ਚੱਲਦੇ ਹੋਏ ਧਰਮ, ਦੇਸ਼ ਤੇ ਕੌਮ ਦੀ ਖਾਤਰ ਜਾਨਾਂ ਕੁਰਬਾਨ ਕਰ ਗਏ।
  ਜਦੋਂ, ਮੁਗਲਾਂ ਦੀਆਂ ਫੋਜਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਿਆਂ, ਉਸ ਸਮੇਂ ਕਿਲੵੇ ਅੰਦਰ ਰਾਸ਼ਨ ਪਾਣੀ ਕਮੀਨ ਹੋ, ਗਈ। ਉਸ ਸਮੇਂ ਗੁਰੂ ਪਰਿਵਾਰ ਅਤੇ ਸਿੱਖਾਂ ਵਾਸਤੇ ਵੀ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਸਨ। ਉਸ ਸਮੇਂ ਮੁਗਲਾਂ ਅਤੇ ਪਹਾੜੀਆਂ ਰਾਜਿਆਂ ਨੇ ਗੁਰੂ ਜੀ ਇੱਕ ਸੁਨੇਹਾ ਭਿਜਵਾਇਆ ਜਿਸ ਵਿੱਚ ਇਹ ਕਿਹਾ ਗਿਆ ਸੀ ਕਿਲਾ ਛੱਡ ਕੇ ਕਿਸੇ ਹੋਰ ਥਾਂ ਚਲੇ ਜਾਓ ਅਸੀਂ, ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ। 5-6 ਦਸੰਬਰ ਦੀ ਕਾਲੀ ਕਾਤਲ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਤੇ ਸਿੱਖਾ ਸਮੇਤ ਆਨੰਦਪੁਰ ਦਾ ਕਿਲਾ ਛੱਡ ਦਿੱਤਾ ਤੇ ਰੋਪੜ ਵਾਲੇ ਪਾਸੇ ਚੱਲ ਪਏ। ਸਰਸਾ ਨਦੀ ਦੇ ਕੰਢੇ ਆ ਕੇ ਗੁਰੂ ਸਾਹਿਬ ਦਾ ਪਰਿਵਾਰ ਖੇਰੂ-ਖੇਰੂ ਹੋ ਗਿਆ। ਮਾਤਾ ਗੁਜਰੀ ਜੀ ਤੇ ਉਨ੍ਹਾਂ ਦੇ ਪੋਤਰਿਆਂ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੂੰ ਉਨ੍ਹਾਂ ਦਾ ਰਸੋਈਆ ਗੰਗੂ ਮੋਰਿੰਡੇ ਜ਼ਿਲ੍ਹਾ ਰੋਪੜ ਕੋਲ ਆਪਣੇ ਪਿੰਡ ਸਹੇੜੀ ਲੈ ਆਇਆ। ਜਦੋਂ, ਗੰਗੂ ਨੇ ਵੇਖਿਆ ਕਿ ਮਾਤਾ ਜੀ ਦੇ ਕੋਲ ਕੁਝ ਗਹਿਣੇ ਅਤੇ ਨਕਦੀ ਹੈ ਤਾਂ ਉਸ ਦੇ, ਮਨ ਬੇਈਮਾਨ ਹੋ ਗਿਆ। ਗੰਗੂ ਨੇ ਮਾਤਾ ਜੀ ਦੀ ਗਹਿਣੀਆਂ ਦੀ ਪੋਟਲੀ ਚਰਾ ਕੇ ਚੋਰ-ਚੋਰ ਦਾ ਸ਼ੋਰ ਪਾ ਦਿੱਤਾ। ਗੰਗੂ ਨੇ ਲਾਲਚ ਵੱਸ ਗੰਗੂ ਨੇ ਇਨ੍ਹਾਂ ਨੂੰ ਸਰਹਿੰਦ ਦੇ ਸੂਬੇ ਵਜੀਦ ਖਾਨ ਕੋਲ ਪਕੜਵਾ ਦਿੱਤਾ, ਦੋਹਾਂ ਬੱਚਿਆਂ ਅਤੇ ਮਾਤਾ ਗੁਜਰੀ ਜੀ ਨੂੰ ਗਿ੍ਫਤਾਰ ਕਰ ਲਿਆ ਗਿਆ ਪਹਿਲਾਂ ਮੋਰਿੰਡੇ ਅਤੇ ਫਿਰ ਸਰਹਿੰਦ ਲਿਆਉਣ ਮਗਰੋਂ, ਉਹਨਾਂ, ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ।
   ਛੋਟੇ ਸਾਹਿਬਜ਼ਾਦਿਆਂ ਨੂੰ ਤਿੰਨ ਦਿਨ ਤੱਕ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਤੇ ਕਈ ਪ੍ਰਕਾਰ ਦੀ ਸਖ਼ਤੀ ਕੀਤੀ ਜਾਂਦੀ ਰਹੀ। ਹਰ ਪੇਸ਼ੀ ਵਿੱਚ ਸਾਹਿਬਜ਼ਾਦਿਆਂ ਤੇ ਦਬਾਅ ਪਾਇਆ ਜਾਂਦਾ ਰਿਹਾ ਕਿ ਆਪਣਾ ਧਰਮ ਤਿਆਗ ਦਿਓ, ਨਹੀਂ ਤਾਂ ਕਤਲ ਕਰ ਦਿੱਤੇ ਜਾਣਗੇ। ਕਚਹਿਰੀ ਵਿੱਚ ਜਾਣ ਤੋਂ ਪਹਿਲਾਂ ਮਾਤਾ ਗੁਜਰੀ ਜੀ ਬੱਚਿਆਂ ਨੂੰ, ਆਪਣੇ ਦਾਦੇ ਗੁਰੂ ਤੇਗ ਬਹਾਦਰ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਹਾਦਰੀ ਦੀਆਂ ਗੱਲਾਂ ਸੁਣਦੇ ਰਹਿੰਦੇ। ਬੱਚਿਆਂ ਨੂੰ ਆਪਣੀ ਗੱਲ ਤੇ ਕਾਇਮ ਵੇਖ ਕੇ ਆਖਰ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦੇਣਾ ਦਾ ਹੁਕਮ ਸੁਣਾ ਦਿੱਤਾ
      ਨਾਜ਼ਮ ਪਾਪੀ ਕਹਯੋ ਸੁਣਾਈ।
     ਦਿਹੁਰੀ ਦੀਵਾਰ ਮੈ ਇਨੈ ਚਿਨਾਈ।
     ਜੇ ਮਾਨੇਂਗੇ ਦੀਨ ਹਮਾਰਾ,
   ਤੋਂ ਕਰੋ ਹਾਂ ਇਨ ਕਾ ਛੁਟਕਾਰਾ।।
 ਆਖਰਕਾਰ ਸੂਬੇ ਵੱਲੋਂ ਇਨ੍ਹਾਂ ਨੂੰ ਕੰਧਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਗੁਰੂ ਗੋਬਿੰਦ ਸਿੰਘ ਨੇ ਇਹ ਸੂਰਬੀਰ ਪੁੱਤਰ ਸਿੱਖੀ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਸ਼ਹੀਦੀਆਂ ਪਾ ਗਏ। ਮਾਤਾ ਗੁਜਰੀ ਜੀ ਨੇ ਸਿਖਿਆ ਆਪਣੇ ਪੋਤਰਿਆਂ ਨੂੰ ਦਿੱਤੀ ਸੀ,ਉਹ ਅੰਤ ਸਮੇਂ ਤੱਕ ਪੂਰੇ ਉਤਰੇ ਸਨ। ਜਦੋਂ ਇਹ ਖਬਰ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਕੋਲ ਪਹੁੰਚੀ ਤਾਂ ਮਾਤਾ ਜੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਤੇ ਧੰਨਵਾਦ ਕੀਤਾ ਕਿ ਬੱਚੇ ਆਪਣੇ ਧਰਮ ਅਤੇ ਸਿਦਕ ਨੂੰ ਪਾਲਦੇ ਹੋਏ ਦੇਸ਼ ਅਤੇ ਕੌਮ ਲੇਵੀ ਕੁਰਬਾਨ ਹੋ ਗਏ। ਮਾਤਾ ਗੁਜਰੀ ਜੀ ਆਪਣੇ ਜਿਗਰ ਦੇ ਟੋਟਿਆਂ ਦਾ ਵਿਛੋੜਾ ਨਾ ਸਹਾਰਦੇ ਹੋਏ ਅਕਾਲ ਪੁਰਖ ਨੂੰ ਪਿਆਰੇ ਹੋ ਗਏ।ਮਾਤਾ ਜੀ ਦੀ ਉਮਰ 80ਸਾਲ ਦੀ ਸੀ।
 ਮਾਤਾ ਗੁਜਰੀ ਟੀਨ ਅਤੇ ਦੋਹਾਂ ਸਾਹਿਬਜ਼ਾਦਿਆਂ ਦੇ ਪਵਿੱਤਰ ਸਰੀਰਾਂ ਦਾ ਸਸਕਾਰ, ਸਰਹਿੰਦ ਦੇ ਇੱਕ ਅਮੀਰ ਜੌਹਰੀ ਟੋਡਰ ਮੱਲ ਨੇ ਮੁਗਲ ਅਧਿਕਾਰੀਆਂ ਨੂੰ ਭਾਰੀ ਰਕਮ ਅਦਾ ਕਰ ਕੇ ਕੀਤਾ ਸੀ।
  ਮਾਤਾ ਗੁਜਰੀ ਜੀ ਨੇ ਪੰਜ ਗੁਰੂ ਸਾਹਿਬਾਨ ਦਾਂ ਸਮਾਂ ਆਪਣੀ ਅਖੀਂ ਵੇਖਿਆ ਸੀ, ਅਤੇ ਸਮੇਂ ਦੇ ਕਈ ਝੱਖੜ ਆਪਣੇ ਪਿੰਡੇ ਤੇ ਝੱਲੇ ਸਨ। ਸਤਿਕਾਰਯੋਗ ਮਾਤਾ ਗੁਜਰੀ ਜੀ ਅਤੇ ਭਾਰਤ ਦੇਸ਼ ਦੀ ਪਹਿਲੀ ਸ਼ਹੀਦ ਇਸਤਰੀ ਹੋਈ ਅਤੇ ਜਿਸ ਦਾ ਜੀਵਨ, ਤਿਆਗ, ਕੁਰਬਾਨੀ ਅਤੇ ਸ਼ਹੀਦੀ ਇਤਿਹਾਸ ਨੂੰ ਇੱਕ ਨਵਾਂ ਮੋੜ ਦੇਵੇਗੀ ਅਤੇ ਭਾਰਤੀ ਨਾਰੀ ਦੇ ਮਾਨ-ਸਨਮਾਨ ਨੂੰ ਉੱਚਾ ਅਤੇ ਸਤਿਕਾਰਤ ਸਥਾਨ ਪ੍ਰਾਪਤ ਕਰਵਾ ਦੇਵੇਗੀ। ਜਿਸ ਨਾਲ ਭਾਰਤੀ ਨਾਰੀ ਦਾ ਜੀਵਨ ਇੱਕ ਸਵੈਮਾਣ ਅਤੇ ਗੌਰਵਮਈ ਅੰਗੜਾਈ ਲੈ ਲਵੇਗਾ।
   ਜਿਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਉੱਥੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਸਥਾਪਤ ਹੈ। ਜਿਥੇ ਮਾਤਾ ਗੁਜਰੀ ਅਤੇ ਬੱਚਿਆ ਨੂੰ ਕੈਦ ਰੱਖਿਆ ਗਿਆ ਉੱਥੇ ਗੁਰਦੁਆਰਾ ਠੰਡਾ ਬੁਰਜ ਸਾਹਿਬ ਹੈ। ਜਿਥੇ ਸਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਜੋਤੀ ਸਰੂਪ ਹੈ।
       – ਰਵਨਜੋਤ ਕੌਰ ਸਿੱਧੂ “ਰਾਵੀ”

Comment here