ਸਿਆਸਤਖਬਰਾਂ

ਸਿਧਾਣਾ ਦੀ ਚੰਨੀ ਨਾਲ ਬੈਠਕ ਤੋਂ ਜਾਖੜ ਨਰਾਜ਼!!

ਚੰਡੀਗੜ੍ਹ – ਪੰਜਾਬ ਕਾਂਗਰਸ ‘ਚ ਟੁੱਟ ਭੱਜ ਜ਼ੋਰਾਂ ਤੇ ਹੈ, ਨਵੀਂ ਟੀਮ ਪੁਰਾਣੀ ਟੀਮ ਦਾ ਖੜਕਾ ਦੜਕਾ ਹੁੰਦਾ ਰਹਿੰਦਾ ਹੈ। ਕਦੀ ਚਰਨਜੀਤ ਸਿੰਘ ਚੰਨੀ  ਤੇ ਨਵਜੋਤ ਸਿੰਘ ਸਿੱਧੂ ਆਹਮੋ-ਸਾਹਮਣੇ ਨਜ਼ਰ ਆ ਰਹੇ ਹਨ ਤਾਂ ਕਦੀ ਸੀਨੀਅਰ ਆਗੂ ਤੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੋਵਾਂ ਨੂੰ ਨਸੀਹਤ ਦਿੰਦੇ ਨਜ਼ਰ ਆ ਰਹੇ ਹਨ। ਸੁਨੀਲ ਜਾਖੜ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ‘ਤੇ ਹਮਲਾ ਬੋਲਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਦਿੱਲੀ ਹਿੰਸਾ ਦੇ ਮੁਲਜ਼ਮ ਲੱਖਾ ਸਿਧਾਣਾ ਨਾਲ ਹੋਈ ਮੀਟਿੰਗ ਤੇ ਸੁਨੀਲ ਜਾਖੜ ਨਰਾਜ਼ ਹਨ। ਦਰਅਸਲ ਪਿਛਲੇ ਦਿਨੀਂ ਸੀਐਮ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਲੱਖਾ ਸਿਧਾਣਾ ਨੂੰ ਜੀ ਆਇਆ ਕਹਿ ਕੇ ਬੁਲਾਇਆ ਸੀ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਲੱਖਾ ਸਿਧਾਣਾ ਨਾਲ ਮੁਲਾਕਤ ਹੋਈ ਸੀ। ਇਸ ਵਿੱਚ ਲੱਖਾ ਸਿਧਾਣਾ ਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਪੰਜਾਬ ਪੁਲਿਸ ਵ’ਚ 300 ਅਜਿਹੇ ਲੋਕ ਭਰਤੀ ਕੀਤੇ ਗਏ ਹਨ ਜੋ ਪੰਜਾਬੀ ਨਹੀਂ ਹਨ। ਲੱਖਾ ਨੇ ਚੰਨੀ ਨੂੰ ਦੱਸਿਆ ਸੀ ਕਿ ਸਾਲ 2014, 2016 ਅਤੇ 2021 ਵਿੱਚ ਬਾਹਰਲੇ ਰਾਜਾਂ ਦੇ ਲੋਕ ਪੁਲਿਸ ‘ਚ ਭਰਤੀ ਹੋਏ ਹਨ। ਚੰਨੀ ਨੇ ਕਿਹਾ ਸੀ ਕਿ ਉਹ ਇਸ ਸਬੰਧੀ ਕਾਰਵਾਈ ਕਰਨਗੇ।ਇਸ ਬਾਰੇ ਜਾਖੜ ਨੇ ਇਕ ਟਵੀਟ ਕੀਤਾ ਹੈ। ਜਾਖੜ ਨੇ ਆਪਣੇ ਟਵੀਟ ‘ਚ ਕਿਸੇ ਦਾ ਨਾਂ ਨਹੀਂ ਲਿਆ ਪਰ ਲਿਖਿਆ, ”ਗੈਂਗਸਟਰਾਂ ਤੋਂ ਰਾਜਨੀਤੀ ‘ਚ ਆਉਣ ਵਾਲੇ ਲੋਕਾਂ ਨੂੰ ਸਿਆਸੀ ਪਾਰਟੀਆਂ ‘ਚ ਲਿਆ ਜਾ ਰਿਹਾ ਹੈ ਪਰ ਪੰਜਾਬ ਦੇ ਲੋਕ ਇਸ ਲਈ ਤਿਆਰ ਨਹੀਂ ਹਨ। ਆਮ ਆਦਮੀ ਪਾਰਟੀ 2017 ‘ਚ ਇਸ ਦਾ ਅਨੁਭਵ ਕਰ ਚੁੱਕੀ ਹੈ ਪਰ ਮੁੱਖ ਮੰਤਰੀ ਦੇ ਬਿਆਨ ਤੋਂ ਲੱਗਦਾ ਹੈ ਕਿ ਕੁਝ ਲੋਕਾਂ ਨੇ ਅਜੇ ਤਕ ਸਬਕ ਨਹੀਂ ਸਿੱਖਿਆ ਹੈ।

Comment here