ਅਪਰਾਧਖਬਰਾਂ

ਸਰਹੱਦ ਤੋਂ ਹੈਰੋਇਨ ਸਣੇ 1 ਪਿਸਤੌਲ, 8 ਕਾਰਤੂਸ ਬਰਾਮਦ

ਭਿੱਖੀਵਿੰਡ-ਹੁਣੇ ਜਿਹੇ ਬੀਐੱਸਐਫ ਦੀ 103 ਬਟਾਲੀਅਨ ਅਮਰਕੋਟ ਦੀ ਬੀਓਪੀ ਰਾਜੋਕੇ ਤੋਂ ਬੀਐੱਸਐਫ਼ ਦੇ ਜਵਾਨਾਂ ਨੇ 20 ਪੈਕਟ ਹੈਰੋਇਨ ਸਣੇ 1 ਪਿਸਤੌਲ, 8 ਕਾਰਤੂਸ ਤੇ 1 ਮੈਗਜ਼ੀਨ ਕੀਤਾ ਬਰਾਮਦ ਕੀਤੀ ਹੈ। ਸੂਤਰਾਂ ਮੁਤਾਬਿਕ ਪਾਕਿਸਤਾਨੀ ਸਮੱਗਲਰ ਵੱਲੋਂ ਕੰਡਿਆਲੀ ਤਾਰ ਵਿਚ ਦੀ ਪਲਾਸਟਿਕ ਦੀ ਪਾਈਪ ਪਾ ਕੇ ਹੈਰੋਇਨ ਦੀ ਖੇਪ ਭਾਰਤ ਵੱਲ ਭੇਜੀ ਜਾ ਰਹੀ ਸੀ ਕਿ ਬੀ ਐੱਸ ਐੱਫ ਦੇ ਜਵਾਨਾਂ ਨੇ ਉਕਤ ਹਰਕਤ ਨੂੰ ਮਹਿਸੂਸ ਕਰਦਿਆਂ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ ਪਾਕਿਸਤਾਨੀ ਸਮੱਗਲਰ ਜਾਨ ਬਚਾ ਕੇ ਭੱਜਣ ਵਿਚ ਸਫਲ ਹੋ ਗਿਆ। ਮੌਕੇ ਤੋਂ ਜਵਾਨਾਂ ਨੇ 10 ਕਿੱਲੋ ਹੈਰੋਇਨ ਬਰਾਮਦ ਕੀਤੀ ਅਤੇ ਤਾਰ ਤੋਂ ਪਾਰ ਤਲਾਸ਼ੀ ਅਭਿਆਨ ਦੌਰਾਨ 10 ਪੈਕਟ ਹੋਰ ਹੈਰੋਇਨ ਸਣੇ 1 ਪਿਸਤੌਲ,8 ਕਾਰਤੂਸ ਤੇ 1 ਮੈਗਜ਼ੀਨ ਕੀਤਾ ਬਰਾਮਦ ਕੀਤੀ ਹੈ।

Comment here