ਅਪਰਾਧਸਿਆਸਤਖਬਰਾਂਦੁਨੀਆ

‘ਸਰਹੱਦ ’ਤੇ ਵਾੜਬੰਦੀ’ ਨੂੰ ਲੈ ਕੇ ਪਾਕਿ ਤੇ ਤਾਲਿਬਾਨ ਖਹਿਬੜੇ

ਇਸਲਾਮਾਬਾਦ–ਪਾਕਿਸਤਾਨ ’ਚ ਤਾਲਿਬਾਨ ਨਾਲ ਸਰਹੱਦ ’ਤੇ ਵਾੜਬੰਦੀ ਨੂੰ ਲੈ ਕੇ ਜਾਰੀ ਵਿਵਾਦ ਕਾਰਨ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਵਿਰੋਧੀ ਧਿਰ ਵੱਲੋਂ ਖੂਬ ਆਲੋਚਨਾ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜਦੋਂ ਤਾਲਿਬਾਨ ਸਰਹੱਦ ਦੀ ਵਾੜਬੰਦੀ ਨੂੰ ਨਹੀਂ ਮੰਨ ਰਿਹਾ ਤਾਂ ਪ੍ਰਧਾਨ ਮੰਤਰੀ ਨੇ ਜਲਦਬਾਜ਼ੀ ਵਿਚ ਉਸ ਦੀ ਇੰਨੀ ਮਦਦ ਕਿਉਂ ਕੀਤੀ?
ਇਸ ਦੌਰਾਨ ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ। ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਇਸ ਯੋਜਨਾ ’ਤੇ ਅੱਗੋਂ ਦਾ ਕੰਮ ਆਮ ਸਹਿਮਤੀ ਨਾਲ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਮਾਮਲੇ ਦੇ ਪਿਛੋਕੜ ’ਚ ਪੱਤਰਕਾਰਾਂ ਦੇ ਇਕ ਗਰੁੱਪ ਨਾਲ ਗੱਲਬਾਤ ਕਰਨ ਵਾਲੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉੱਚ ਪੱਧਰ ’ਤੇ ਇਹ ਤੈਅ ਕੀਤਾ ਗਿਆ ਹੈ ਕਿ ਭਵਿੱਖ ’ਚ ਵਾੜ ਕਾਰਨ ਜੁੜੇ ਮੁੱਦਿਆਂ ਨੂੰ ਆਪਸੀ ਸਹਿਮਤੀ ਨਾਲ ਨਿਪਟਾਇਆ ਜਾਵੇਗਾ। ਪਾਕਿਸਤਾਨੀ ਅਖਬਾਰ ‘ਡਾਨ’ ਦੀ ਖਬਰ ਮੁਤਾਬਕ ਅਧਿਕਾਰੀ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਬੁੱਧਵਾਰ ਦੀ ਘਟਨਾ ਪਿੱਛੋਂ ਪਾਕਿਸਤਾਨ ਤੇ ਅਫਗਾਨਿਸਤਾਨ ਸਰਕਾਰ ਦਰਮਿਆਨ ਕਿਸ ਪੱਧਰ ’ਤੇ ਗੱਲਬਾਤ ਹੋਈ ਹੈ।

Comment here