ਅਪਰਾਧਖਬਰਾਂਚਲੰਤ ਮਾਮਲੇ

ਸਰਹੱਦ ’ਤੇ ਕਾਰਟੂਨ ਨੁਮਾ ਗੁਬਾਰਾ ਬਰਾਮਦ

ਫਿਰੋਜ਼ਪੁਰ-ਇੱਥੇ ਭਾਰਤ-ਪਾਕਿ ਬਾਰਡਰ ਦੀ ਬੀ.ਓ.ਪੀ. ਬਹਾਦੁਰ ਕੇ ਦੇ ਇਲਾਕੇ ਵਿਚ ਬੀ. ਐੱਸ. ਐੱਫ ਦੀ 160 ਬਟਾਲੀਅਨ ਵੱਲੋਂ ਪਾਕਿਸਤਾਨ ਤੋਂ ਆਇਆ ਇਕ ਕਾਰਟੂਨ ਨੁਮਾ ਗੁਬਾਰਾ ਬਰਾਮਦ ਕੀਤਾ ਗਿਆ ਹੈ, ਜਿਸ ਵਿਚ ਪਾਕਿਸਤਾਨੀ ਕਰੰਸੀ ਦਾ ਇੱਕ 10 ਰੁਪਏ ਦਾ ਨੋਟ ਮਿਲਿਆ ਹੈ ਅਤੇ ਉਸ ’ਤੇ ਇਕ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਰਡਰ ’ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਨੇ ਅਸਮਾਨ ਵਿਚ ਇਕ ਉੱਡਦੀ ਵਸਤੂ ਨੂੰ ਦੇਖਿਆ, ਜਿਸ ਦੀ ਕੋਈ ਆਵਾਜ਼ ਨਹੀਂ ਸੀ ਤਾਂ ਉਨ੍ਹਾਂ ਨੇ ਚੌਕਸੀ ਵਰਤਦੇ ਹੋਏ ਤੁਰੰਤ ਉਸਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਬੀ. ਐੱਸ. ਐੱਫ. ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਕਾਰਟੂਨ ਦੀ ਸ਼ਕਲ ਵਾਲੇ ਗੁਬਾਰੇ ਵਿਚ 10 ਰੁਪਏ ਦੀ ਪਾਕਿਸਤਾਨੀ ਕਰੰਸੀ ਨੋਟ ਦੇ ਪਿੱਛੇ ਕੀ ਭੇਦ ਹੈ? ਇਸ ਤੋਂ ਇਲਾਵਾ ਜੋ ਇਸ ’ਤੇ ਮੋਬਾਇਲ ਨੰਬਰ ਲਿਖਿਆ ਹੈ, ਉਸ ਦਾ ਰਾਜ਼ ਕੀ ਹੈ?

Comment here