ਖਬਰਾਂਚਲੰਤ ਮਾਮਲੇਦੁਨੀਆ

ਸਤੀਸ਼ ਕੌਸ਼ਿਕ ਦੀ ਮੌਤ ਬਾਰੇ ਵੱਡੇ ਖੁਲਾਸੇ

ਮੁੰਬਈ-ਐਕਟਰਸਤੀਸ਼ ਕੌਸ਼ਿਕ ਦੀ ਮੌਤ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਸਤੀਸ਼ ਕੌਸ਼ਿਕ ਦੇ ਦੋਸਤ ਵਿਕਾਸ ਮਾਲੂ ਦੀ ਪਤਨੀ ਨੇ ਗੰਭੀਰ ਇਲਜ਼ਾਮ ਲਾਏ ਹਨ। ਉਸ ਨੇ ਆਪਣੇ ਹੀ ਪਤੀ ‘ਤੇ ਇਲਜ਼ਾਮ ਲਗਾਏ ਹਨ। ਜਿਸ ਦਾ ਕਹਿਣਾ ਹੈ ਕਿ ਇਹ ਕੁਦਰਤੀ ਮੌਤ ਨਹੀਂ ਹੈ। ਸਤੀਸ਼ ਕੌਸ਼ਿਕ ਦਾ ਕਤਲ ਕਰਵਾਇਆ ਗਿਆ ਹੈ ਉਨ੍ਹਾਂ ਦੱਸਿਆ ਕੇ ਸਤੀਸ਼ ਕੌਸ਼ਿਕ ਦਾ ਮੇਰੇ ਪਤੀ ਨਾਲ ਪੈਸਿਆਂ ਦਾ ਲੈਣ ਦੇਣ ਸੀ ਤੇ ਕਿਹਾ ਕਿ ਪੈਸਿਆਂ ਦੇ ਲੈਣ ਦੇਣ ‘ਚ ਮੇਰੇ ਪਤੀ ਨੇਸਤੀਸ਼ ਕੌਸ਼ਿਕ ਦਾ ਕਤਲ ਕਰਵਾਇਆ ਹੈ। ਤੁਹਾਨੂੰ ਦੱਸ ਦੇਈਏ ਕੇ ਇਸ ਮਾਮਲੇ ‘ਚ ਪੁਲਿਸ ਹੁਣ ਨਵੇਂ ਸਿਰੇ ਤੋਂ ਜਾਂਚ ਕਰੇਗੀ। ਸਤੀਸ਼ ਕੌਸ਼ਿਕ ਇੱਕ ਉੱਘੇ ਅਦਾਕਾਰ ਸਨ। ਪਿਛਲੇ ਦਿਨੀਂ ਹੀ ਉਨ੍ਹਾ ਦੀ ਮੌਤ ਹੋਈ ਸੀ। ਜਿਸ ‘ਚ ਹੁਣ ਨਵਾਂ ਮੋੜ ਸਾਹਮਣੇ ਆਇਆ ਹੈ । ਹੁਣ ਦੇਖਣਾ ਹੋਵੇਗਾ ਕਿ ਸਤੀਸ਼ ਕੌਸ਼ਿਕ ਦੀ ਮੌਤ ਦਾ ਅਸਲ ਸੱਚ ਕੀ ਹੈ ?। ਇਹ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲਗੇਗਾ ਕਿ ਅਦਾਕਾਰ ਸਤੀਸ਼ ਕੌਸ਼ਿਕ ਦੀ ਮੌਤ ਕਿਵੇਂ ਹੋਈ ਸੀ।

Comment here