ਮੁੰਬਈ-ਹੁਣੇ ਜਿਹੇ ਪੁਲਸ ਨੇ ਇਕ ਵਿਅਕਤੀ ਨੂੰ ‘ਲਿਵ ਇਨ’ ’ਚ ਨਾਲ ਰਹਿ ਰਹੀ ਔਰਤ ਦੇ ਚਰਿੱਤਰ ’ਤੇ ਸ਼ੱਕ ਕਾਰਨ ਗਲ਼ਾ ਵੱਢ ਕੇ ਉਸ ਦਾ ਕਤਲ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਰਾਜੂ ਨੀਲ (42) ਨੇ ਬੀਤੇ ਵੀਰਵਾਰ ਤੜਕੇ ਸਾਕੀਨਾਕਾ ਦੇ ਸੰਘਰਸ਼ ਨਗਰ ਇਲਾਕੇ ਸਥਿਤ ਆਪਣੇ ਘਰ ’ਚ 29 ਸਾਲਾ ਔਰਤ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ।ਅਧਿਕਾਰੀ ਨੇ ਦੱਸਿਆ ਕਿ ਨੀਲ ਦੇ ਗੁਆਂਢੀਆਂ ਨੇ ਔਰਤ ਦੀ ਚੀਕਾਂ ਸੁਣ ਕੇ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਪੁਲਸ ਨੇ ਔਰਤ ਨੂੰ ਖੂਨ ਨਾਲ ਲੱਥਪੱਥ ਹਾਲਤ ’ਚ ਦੇਖਿਆ ਅਤੇ ਉਸ ਦੇ ਗਲ਼ੇ, ਪੇਟ, ਛਾਤੀ ਅਤੇ ਸਿਰ ’ਤੇ ਸੱਟ ਦੇ ਨਿਸ਼ਾਨ ਸਨ। ਔਰਤ ਦੀ ਭੈਣ ਦੀ ਸ਼ਿਕਾਇਤ ’ਤੇ ਸ਼ਿਕਾਇਤ ਦਰਜ ਕੀਤੀ ਗਈ ਹੈ।
ਸ਼ੱਕ ਕਾਰਨ ਮਹਿਲਾ ਮਿੱਤਰ ਦਾ ਬੇਰਹਿਮੀ ਨਾਲ ਕਤਲ

Comment here