ਸ਼ਿਕਾਗੋ-ਇਥੋਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਗੋ ਦੀ ਇਕ ਰਿਹਾਇਸ਼ੀ ਇਮਾਰਤ ਦੀ ਉਪਰਲੀ ਮੰਜ਼ਿਲ ‘ਤੇ ਹੋਏ ਧਮਾਕੇ ‘ਚ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ। ਇਹ ਘਟਨਾ ਸਵੇਰੇ 9:30 ਵਜੇ ਤੋਂ ਕੁਝ ਪਲ ਪਹਿਲਾਂ ਦੱਖਣੀ ਆਸਟਿਨ ਵਿੱਚ 36-ਯੂਨਿਟ ਦੇ ਅਪਾਰਟਮੈਂਟ ਵਿੱਚ ਵਾਪਰੀ। ਸ਼ਿਕਾਗੋ ਫਾਇਰ ਡਿਪਾਰਟਮੈਂਟ ਮੁਤਾਬਕ ਘਟਨਾ ਵਾਲੀ ਥਾਂ ‘ਤੇ ਘੱਟੋ-ਘੱਟ 10 ਐਂਬੂਲੈਂਸ ਭੇਜੀਆਂ ਗਈਆਂ ਹਨ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਅੱਗ ਬੁਝਾਊ ਵਿਭਾਗ ਨੇ ਟਵੀਟ ਦੀ ਇੱਕ ਲੜੀ ਵਿੱਚ ਕਿਹਾ ਕਿ ਜ਼ਖਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਤੋਂ ਨਾਜ਼ੁਕ ਹੈ।
Comment here