ਖਬਰਾਂਚਲੰਤ ਮਾਮਲੇ

ਸ਼ਾਪਿੰਗ ਮਾਲ ‘ਚ ‘ਗਰਬਾ’ ਦੇਖ ਖੁਸ਼ੀ ਨਾਲ ਨੱਚ ਉੱਠੇ ਲੋਕ

ਦੁਬਈ-ਭਾਰਤ ਵਿੱਚ ਜਿੱਥੇ ਸੋਮਵਾਰ ਤੋਂ ਸ਼ਾਰਦੀਆ ਨਵਰਾਤਰੀ ਸ਼ੁਰੂ ਹੋ ਗਈ ਹੈ। ਉੱਥੇ ਇਸ ਤਿਉਹਾਰ ਦੌਰਾਨ ਕੀਤੇ ਜਾਣ ਵਾਲੇ ਇੱਕ ਵਿਸ਼ੇਸ਼ ਨਾਚ ਗਰਬਾ ਨੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਧੂਮ ਮਚਾ ਦਿੱਤੀ ਹੈ। ਇਸ ਵਾਰ ਅਰਬ ਦੇਸ਼ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਲੁਲੂ ਹਾਈਪਰਮਾਰਕੀਟ ਵੀ ਨਵਰਾਤਰੀ ਤਿਉਹਾਰ ਦੇ ਰੰਗਾਂ ਵਿੱਚ ਨਜ਼ਰ ਆਈ। ਜਦੋਂ ਅਚਾਨਕ ਕਲਾਕਾਰਾਂ ਨੇ ਇੱਥੇ ਗਰਬਾ ਸ਼ੁਰੂ ਕੀਤਾ ਤਾਂ ਸ਼ਾਪਿੰਗ ਮਾਲ ਵਿੱਚ ਮੌਜੂਦ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਇੰਨਾ ਹੀ ਨਹੀਂ ਮਾਲ ‘ਚ ਖਰੀਦਦਾਰੀ ਕਰ ਰਹੇ ਲੋਕ ਸਭ ਕੁਝ ਭੁੱਲ ਕੇ ਖੁਦ ਗਰਬਾ ਕਲਾਕਾਰਾਂ ਨਾਲ ਨੱਚਣ ਲੱਗੇ। ਕੁਝ ਹੀ ਦੇਰ ‘ਚ ਯੂ.ਏ.ਈ. ਦੇ ਇਸ ਮਸ਼ਹੂਰ ਮਾਲ ‘ਚ ਨਵਰਾਤਰੀ ਜਸ਼ਨ ਦਾ ਮਾਹੌਲ ਬਣ ਗਿਆ।ਮਾਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਜਿੱਥੇ ਕੁਝ ਲੋਕ ਖੁਸ਼ੀ ਨਾਲ ਝੂੰਮਦੇ ਨਜ਼ਰ ਆ ਰਹੇ ਹਨ, ਉੱਥੇ ਹੀ ਕੁਝ ਲੋਕ ਭਾਰਤ ਦੇ ਇਸ ਮਸ਼ਹੂਰ ਡਾਂਸ ਦਾ ਮਜ਼ਾ ਲੈਂਦੇ ਅਤੇ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਹਨ।

Comment here