ਸਿਆਸਤਖਬਰਾਂਚਲੰਤ ਮਾਮਲੇ

ਮੱਧ ਪ੍ਰਦੇਸ਼ ‘ਚ ਪੁਲ ਤੋਂ ਹੇਠਾਂ ਡਿੱਗੀ ਯਾਤਰੀ ਬੱਸ, 14 ਦੀ ਮੌਤ

ਮੱਧ ਪ੍ਰਦੇਸ਼-ਦੇ ਖਰਗੋਨ ਵਿੱਚ ਇਕ ਵੱਡਾ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਯਾਤਰੀ ਬੱਸ ਪੁਲ ਤੋਂ ਹੇਠਾਂ ਡਿਗ ਗਈ। ਹਾਦਸੇ ਤੋਂ ਬਾਅਦ ਮੌਕੇ ‘ਤੇ ਸਵਾਰੀਆਂ ਨੂੰ ਬਚਾਉਣ ਦਾ ਕੰਮ ਜਾਰੀ ਹੈ। ਬੱਸ 20 ਫੁੱਟ ਉੱਚੇ ਪੁਲ ਤੋਂ ਹੇਠਾਂ ਡਿੱਗ ਗਈ। ਜ਼ਖਮੀਆਂ ਨੂੰ ਜ਼ਿਲ੍ਹਾਂ ਹਸਪਤਾਲ ਲਿਆਂਦਾ ਜਾ ਰਿਹਾ ਹੈ। ਉਥੇ ਹੀ ਕੁਝ ਸਵਾਰੀਆਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਬੱਸ ‘ਚ ਸਵਾਰ 50 ਤੋਂ ਵੱਧ ਯਾਤਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਬੱਸ ਇੰਦੌਰ ਵੱਲ ਜਾ ਰਹੀ ਸੀ। ਕਲੈਕਟਰ ਸ਼ਿਵਰਾਜ ਸਿੰਘ ਵਰਮਾ, ਐਸਪੀ ਧਰਮਵੀਰ ਸਿੰਘ, ਖਰਗੋਨ ਦੇ ਵਿਧਾਇਕ ਰਵੀ ਜੋਸ਼ੀ ਇਸ ਮੌਕੇ ਰਵਾਨਾ ਹੋਏ। ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਨੇ ਬੱਸ ‘ਚ ਫਸੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਜ਼ਿਲ੍ਹਾਂ ਹਸਪਤਾਲ ਪਹੁੰਚਾਇਆ। ਘਟਨਾ ਵੂਲ ਥਾਣਾ ਖੇਤਰ ਦੇ ਪਿੰਡ ਦਸੰਗਾ ਪੁਲ ਦੀ ਹੈ।

Comment here