ਅਪਰਾਧਖਬਰਾਂਚਲੰਤ ਮਾਮਲੇ

ਮੋਰਬੀ ਪੁਲ ਦੀ ਕੰਪਨੀ ਦੇ ਸਟਾਫ਼ ਸਮੇਤ 9 ਗ੍ਰਿਫ਼ਤਾਰ

ਗੁਜਰਾਤ-ਇੱਥੇ ਇਕ ਅੰਗਰੇਜ਼ਾਂ ਦੇ ਜ਼ਮਾਨੇ ਦਾ ਮੋਰਬੀ ਪੁਲ ਦੇ ਟੁੱਟਣ ਨਾਲ 141 ਲੋਕਾਂ ਦੀ ਮੌਤ ਤੋਂ ਇਕ ਦਿਨ ਬਾਅਦ ਪੁਲ ਦੀ ਮੁਰੰਮਤ ਕਰਨ ਵਾਲੀ ਕੰਪਨੀ ਓਰੇਵਾ ਦੇ ਅਧਿਕਾਰੀਆਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਦੀ ਪੁਸ਼ਟੀ ਰਾਜਕੋਟ ਰੇਂਜ ਦੇ ਆਈ.ਜੀ. ਅਸ਼ੋਕ ਯਾਦਵ ਨੇ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ ਦੀ ਜਾਂਚ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਹ ਓਰੇਵਾ ਦੇ ਮੱਧ ਪੱਧਰ ਦੇ ਮੁਲਾਜ਼ਮ ਹਨ। ਜਾਣਕਾਰੀ ਇਹ ਵੀ ਹੈ ਕਿ ਕੰਪਨੀ ਦੇ ਸੀਨੀਅਰ ਅਧਿਕਾਰੀ ਪੁਲ ’ਤੇ ਹਾਦਸਾ ਹੋਣ ਤੋਂ ਬਾਅਦ ਲਾਪਤਾ ਹਨ।
ਪੁਲਸ ਨੇ ਕੇਬਲ ਪੁਲ ਦੇ ਰੱਖ-ਰਖਾਅ ਅਤੇ ਸੰਚਾਲਨ ਦਾ ਸੰਚਾਲਨ ਦਾ ਕੰਮ ਦੇਖਣ ਵਾਲੀ ਏਜੰਸੀਆਂ ਦੇ iਖ਼ਲਾਫ਼ ਗ਼ੈਰ-ਇਰਾਦਾਤਨ ਕਤਲ ਦੇ ਦੋਸ਼ ’ਚ ਐੱਫ.ਆਈ.ਆਰ. ਦਰਜ ਕੀਤੀ ਹੈ। ਭਾਰਤੀ ਦੰਡਾਵਲੀ ਦੀ ਧਾਰਾ 304 (ਗ਼ੈਰ-ਇਰਾਦਾਤਨ ਕਤਲ ਦੀ ਸਜ਼ਾ) ਅਤੇ 308 (ਗੈਰ-ਇਰਾਦਾਤਨ ਕਤਲ ਦੀ ਕੋਸ਼ਿਸ਼) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ‘ਬੀ’ ਡਿਵੀਜ਼ਨ ਦੇ ਪੁਲਸ ਇੰਸਪੈਕਟਰ ਪ੍ਰਕਾਸ਼ ਦੇਕੀਵਾਡੀਆ ਵੱਲੋਂ ਦਰਜ ਕਰਵਾਈ ਗਈ ਐੱਫ.ਆਈ.ਆਰ. ’ਚ ਕਿਹਾ ਗਿਆ ਹੈ ਕਿ ਮੋਰਬੀ ਸ਼ਹਿਰ ’ਚ ਮੱਛੂ ਨਦੀ ’ਤੇ ਬਣਿਆ ਪੁਲ ਤਕਰੀਬਨ ਅੱਠ ਮਹੀਨਿਆਂ ਤੋਂ ਵਰਤੋਂ ’ਚ ਨਹੀਂ ਸੀ ਕਿਉਂਕਿ ਸਥਾਨਕ ਪ੍ਰਸ਼ਾਸਨ ਨੇ ਇਸ ਦੀ ਸਾਂਭ-ਸੰਭਾਲ ਲਈ ਇਕ ‘ਪ੍ਰਾਈਵੇਟ ਏਜੰਸੀ’ ਨੂੰ ਸੌਂਪਿਆ ਸੀ।
ਮੋਰਬੀ ‘ਬੀ’ ਡਿਵੀਜ਼ਨ ਥਾਣੇ ’ਚ ਐਤਵਾਰ ਰਾਤ ਨੂੰ ਦਰਜ ਕੀਤੀ ਗਈ ਐੱਫ.ਆਈ.ਆਰ. ’ਚ ਪੁਲਸ ਨੇ ‘ਕੇਬਲ ਬ੍ਰਿਜ ਦੇ ਰੱਖ-ਰਖਾਅ ਅਤੇ ਪ੍ਰਬੰਧਨ ਲਈ ਜ਼ਿੰਮੇਵਾਰ ਏਜੰਸੀਆਂ’ ਨੂੰ ਮੁੱਖ ਮੁਲਜ਼ਮ ਦਿਖਾਇਆ ਹੈ, ਜਿਨ੍ਹਾਂ ਦੇ ਨਾਂ ਜਾਂਚ ਦੌਰਾਨ ਸਾਹਮਣੇ ਆਏ ਸਨ।

Comment here