ਅਪਰਾਧਸਿਆਸਤਖਬਰਾਂ

ਮੂਸੇਵਾਲਾ ਦੇ ਮਾਪੇ ਇਨਸਾਫ ਲਈ ਹਾਈ ਕੋਰਟ ਜਾਣਗੇ

ਮਾਨਸਾ-ਸਿੱਧੂ ਮੂਸੇਵਾਲਾ ਕਤਲ ਕੇਸ ਨੇ ਇੱਕ ਨਵਾਂ ਮੋੜ ਲਿਆ ਹੈ ਜਿਸ ਵਿੱਚ ਸੁਨਣ ਨੂੰ ਮਿਲ ਰਿਹਾ ਹੈ ਕਿ ਸਿੱਧੂ ਦੇ ਮਾਪੇ ਇਨਸਾਫ ਨਾ ਮਿਲਦਾ ਵੇਖ ਕੇ ਕਤਲ ਕੇਸ ‘ਚ ਪਟੀਸ਼ਨ ਦਾਇਰ ਕਰਨ ਲਈ ਹਾਈਕੋਰਟ ਪਹੁੰਚੇ ਹਨ। ਜਾਣਕਾਰੀ ਮੁਤਾਬਿਕ ਇਸ ਸਮੇਂ ਸਿੱਧੂ ਦੇ ਵਕੀਲ ਵੀ ਮੌਜੂਦ ਸਨ, ਸਿੱਧੂ ਦੇ ਮਾਪਿਆਂ ਨੇ ਵਕੀਲਾਂ ਨਾਲ ਸਲਾਹ ਕੀਤੀ ਪਰ ਪਟੀਸ਼ਨ ਦਾਇਰ ਕੀਤੀ ਜਾਵੇਗੀ ਜਾਂ ਨਹੀਂ, ਇਹ ਅਜੇ ਸਪੱਸ਼ਟ ਨਹੀਂ ਹੈ। ਮਰਹੂਮ ਸਿੱਧੂ ਮੂਸੇ ਵਾਲਾ ਦੇ ਮਾਪੇ ਮੰਗਲਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਪਹੁੰਚੇ। ਉਹਨਾਂ ਨੇ ਹਾਈਕੋਰਟ ਵਿੱਚ ਵਕੀਲਾਂ ਨਾਲ ਸਲਾਹ ਕੀਤੀ। ਸਿੱਧੂ ਕਤਲ ਕੇਸ ‘ਚ ਕੋਈ ਪਟੀਸ਼ਨ ਦਾਇਰ ਕੀਤੀ ਜਾਵੇ ਜਾਂ ਨਹੀਂ, ਕਿਸ ਤਰ੍ਹਾਂ ਦੀ ਪਟੀਸ਼ਨ ਦਾਇਰ ਕੀਤੀ ਜਾਵੇ, ਇਨ੍ਹਾਂ ਸਭ ‘ਤੇ ਚਰਚਾ ਹੋਈ। ਦੱਸ ਦੇਈਏ ਕਿ ਮੂਸੇਵਾਲਾ ਦੀ ਸੁਰੱਖਿਆ ਘੱਟ ਕਰਨ ਦੀ ਜਾਣਕਾਰੀ ਲੀਕ ਕਰਨ ਨੂੰ ਲੈ ਕੇ ਪਰਿਵਾਰ ਸ਼ੁਰੂ ਤੋਂ ਹੀ ਸਰਕਾਰ ਤੋਂ ਨਾਰਾਜ਼ ਹੈ। ਪਰ ਉਹਨਾਂ ਨੇ ਅਜੇ ਤੱਕ ਕਿਸੇ ਵੀ ਵਕਾਲਤਨਾਮੇ ‘ਤੇ ਦਸਤਖਤ ਨਹੀਂ ਕੀਤੇ ਹਨ। ਦੱਸ ਦਈਏ ਕਿ ਬਲਕੌਰ ਸਿੰਘ ਮੂਸੇਵਾਲਾ ਕਤਲ ਕੇਸ ਵਿੱਚ ਸ਼ਿਕਾਇਤ ਕਰਤਾ ਹੈ।

Comment here