ਅਪਰਾਧਸਿਆਸਤਖਬਰਾਂ

ਮੁਸਲਮਾਨ ਭਾਈਚਾਰੇ ਬਾਰੇ ਨਾ ਕੀਤੀ ਜਾਵੇ ਗਲਤ ਬਿਆਨਬਾਜ਼ੀ-ਪੀਐੱਮ ਮੋਦੀ

ਨਵੀਂ ਦਿੱਲੀ-ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਭਾਜਪਾ ਆਗੂਆਂ ਨੂੰ ਨਸੀਹਤ ਦਿੰਦਿਆਂ ਕਿਹ ਕਿ- ‘ਮੁਸਲਿਮ ਸਮਾਜ ਨੂੰ ਲੈ ਕੇ ਗਲਤ ਬਿਆਨਬਾਜ਼ੀ ਨਾ ਕਰੋ। ਪੀਐੱਮ ਮੋਦੀ ਨੇ ਕਿਹਾ ਕਿ ਮੋਦੀ ਨੇ ਕਿਹਾ ਕਿ ਭਾਰਤ ਦੇ ਜੀਵਨ ਦਾ ਸਭ ਤੋਂ ਵਧੀਆ ਦੌਰ ਆ ਰਿਹਾ ਹੈ। ਅਜਿਹੇ ਵਿੱਚ ਮਿਹਨਤ ਕਰਨ ‘ਚ ਪਿੱਛੇ ਨਾ ਰਹੋ। ਯਤਨਾਂ ਦਾ ਸਿੱਟਾ ਬਣਾਓ। ਤੁਹਾਨੂੰ ਵੱਖ-ਵੱਖ ਥਾਵਾਂ ‘ਤੇ ਜਾਣਾ ਪੈਂਦਾ ਹੈ ਅਤੇ ਲੋਕਾਂ ਨੂੰ ਮਿਲਣਾ ਪੈਂਦਾ ਹੈ।ਉਨ੍ਹਾਂ ਨੇ ਕਿਹਾ ਕਿ ਰਾਸ਼ਟਰਵਾਦ ਦੀ ਲਾਟ ਹਰ ਪਾਸੇ ਬਲਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚੋਣਾਂ ਦੇ ਵਿੱਚ ਪੂਰੀ ਤਾਕਤ ਨਾਲ ਸ਼ਾਮਲ ਹੋਵੋ। ਸਾਨੂੰ ਸਖ਼ਤ ਮਿਹਨਤ ਵਿੱਚ ਪਿੱਛੇ ਨਹੀਂ ਹਟਣਾ ਚਾਹੀਦਾ ।ਪੀਐੱਮ ਮੋਦੀ ਨੇ ਕਿਹਾ ਕਿ ਭਾਜਪਾ ਹੁਣ ਸਿਰਫ਼ ਇੱਕ ਸਿਆਸੀ ਅੰਦੋਲਨ ਨਹੀਂ ਰਹੀ। ਇਸ ਨੂੰ ਇੱਕ ਸਮਾਜਿਕ ਲਹਿਰ ਵਿੱਚ ਬਦਲਣਾ ਚਾਹੀਦਾ ਹੈ।ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੋਰਚੇ ਦੇ ਪ੍ਰੋਗਰਾਮ ਬਾਰੇ ਕਿਹਾ ਕਿ ਅੰਮ੍ਰਿਤ ਕਾਲ ਨੂੰ ਕਰਤਾਵ ਕਾਲ ਵਿੱਚ ਬਦਲਣ ਦੀ ਲੋੜ ਹੈ। ਹੁਣ ਸਮਾਜਿਕ ਤੌਰ ‘ਤੇ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਵਰਕਰਾਂ ਨੂੰ ਕੰਮ ਸੌਂਪਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਹੱਦ ਨੇੜੇ ਪਿੰਡਾਂ ਵਿੱਚ ਜਥੇਬੰਦੀ ਨੂੰ ਮਜ਼ਬੂਤ ਕੀਤਾ ਜਾਵੇ। ਸਖ਼ਤ ਮਿਹਨਤ ਵਿੱਚ ਪਿੱਛੇ ਨਾ ਹਟੋ ਕਿਉਂਕਿ ਚੋਣਾਂ ਦੇ ਵਿੱਚ 400 ਦਿਨ ਬਾਕੀ ਬਚੇ ਹਨ। ਪੂਰੀ ਤਾਕਤ ਨਾਲ ਪਾਰਟੀ ਦੇ ਨਾਲ ਜੁੜੋ।

Comment here