ਸਿਆਸਤਖਬਰਾਂ

ਮਾਤਾ ਵੈਸ਼ਨੋ ਦੇਵੀ ਜਾਣਾ ਹੋਇਆ ਸੌਖਾ

ਸਾਰੇ ਸਾਧਨ ਸਟੇਸ਼ਨ ਤੋਂ ਹੋਣਗੇ ਉਪਲੱਬਧ

ਨਵੀਂ ਦਿੱਲੀ-ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਸ਼ਰਧਾਲੂਆਂ ਨੂੰ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਟਰੇਨ ਤੋਂ ਉਤਰਨ ਮਗਰੋਂ ਸ਼ਰਧਾਲੂਆਂ ਨੂੰ ਬੱਸ, ਆਟੋ, ਟੈਕਸੀ, ਰੋਪ-ਵੇਅ ਅਤੇ ਹੈਲੀਕਾਪਟਰ ਲਈ ਇੱਧਰ-ਉੱਧਰ ਨਹੀਂ ਭਟਕਣਾ ਪਵੇਗਾ। ਟਰਾਂਸਪੋਰਟ ਦੇ ਇਹ ਸਾਰੇ ਸਾਧਨ ਭਵਿੱਖ ’ਚ ਮਾਤਾ ਵੈਸ਼ਨੋ ਦੇਵੀ ਕਟੜਾ ਸਟੇਸ਼ਨ ਤੋਂ ਹੀ ਉਪਲੱਬਧ ਹੋਣਗੇ।
ਇਸ ਵੱਡੀ ਸਹੂਲਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਰਕਾਰ ਯਾਤਰੀ ਬੁਨਿਆਦੀ ਢਾਂਚਾ ’ਚ ਸੁਧਾਰ ਲਈ ਦੇਸ਼ ਭਰ ’ਚ ਇੰਟਰ-ਮਾਡਲ ਸਟੇਸ਼ਨ ਵਿਕਸਿਤ ਕਰ ਰਹੀ ਹੈ। ਇਸ ਇੰਟਰ ਮਾਡਲ ਸਟੇਸ਼ਨ ਲਈ ਦਿੱਲੀ ’ਚ ਨੈਸ਼ਨਲ ਹਾਈਵੇਅ ਲਾਜਿਸਟਿਕਸ ਮੈਨੇਜਮੈਂਟ ਲਿਮਟਿਡ ਅਤੇ ਕਟੜਾ ਡਿਵੈਲਪਮੈਂਟ ਅਥਾਰਟੀ ਵਿਚਾਲੇ ਇਕ ਸਮਝੌਤਾ ਮੰਗ ਪੱਤਰ (ਐਮਓਯੂ) ’ਤੇ ਦਸਤਖ਼ਤ ਕੀਤੇ ਗਏ ਹਨ। ਐਨਐਚਐਲਐਮਐਲ ਦੇ ਸੀ. ਈ. ਓ. ਪ੍ਰਕਾਸ਼ ਗੌਰ ਨੇ ਦੱਸਿਆ ਕਿ ਕਟੜਾ ਸਟੇਸ਼ਨ ਨਾਲ ਕਰੀਬ 25 ਏਕੜ ਜ਼ਮੀਨ ’ਚ ਇੰਟਰ ਸਟੇਸ਼ਨ ਮਾਡਲ ਵਿਕਸਿਤ ਕੀਤੇ ਜਾਣਗੇ, ਤਾਂ ਕਿ ਇੱਥੇ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਕਿਸ ਤਰ੍ਹਾਂ ਦੇ ਟਰਾਂਸਪੋਰਟ ਲਈ ਇੱਧਰ-ਉੱਧਰ ਨਾ ਭਟਕਣਾ ਪਵੇ। ਸਾਰੇ ਸਾਧਨ ਇਕ ਹੀ ਥਾਂ ’ਤੇ ਉਪਲੱਬਧ ਹੋਣਗੇ। ਖ਼ਾਸ ਗੱਲ ਇਹ ਵੀ ਹੈ ਕਿ ਠਹਿਰਣ ਲਈ ਹੋਟਲ ਆਦਿ ਬਣਾਉਣ ਦਾ ਵੀ ਪ੍ਰਸਤਾਵ ਹੈ। ਸੀ. ਈ. ਓ. ਪ੍ਰਕਾਸ਼ ਗੌੜ ਨੇ ਦੱਸਿਆ ਕਿ ਇੰਟਰ ਮਾਡਲ ਸਟੇਸ਼ਨ ਦਾ ਕੰਮ 6 ਮਹੀਨਿਆਂ ਵਿਚ ਸ਼ੁਰੂ ਕਰਨ ਦੀ ਯੋਜਨਾ ਹੈ। ਕੰਮ ਸ਼ੁਰੂ ਹੋਣ ਤੋਂ ਬਾਅਦ ਦੋ ਸਾਲਾਂ ’ਚ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ, ਕੇਂਦਰੀ ਰਾਜ ਮੰਤਰੀ ਜਨਰਲ ਵੀ.ਕੇ ਸਿੰਘ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਅਧਿਕਾਰੀ ਮੌਜੂਦ ਸਨ।

Comment here