ਅਪਰਾਧਖਬਰਾਂ

ਮਸੂਮ ਬੱਚੇ ਦੇ ਕਾਤਲਾਂ ਦੀ ਮੌਤ ਦੀ ਸਜ਼ਾ ਤੇ ਮੁੜ ਵਿਚਾਰ ਹੋਵੇ-ਸੁਪਰੀਮ ਕੋਰਟ

ਪੰਜਾਹ ਲੱਖ ਦੀ ਫਿਰੌਤੀ ਲਈ ਅਗਵਾ ਕਰਕੇ ਕਤਲ ਕੀਤਾ ਸੀ ਬੱਚਾ

ਨਵੀਂ ਦਿੱਲੀ- ਭਾਰਤੀ ਨਿਆਂ ਪ੍ਰਣਾਲੀ  ਦੇ ਕਈ ਮਾਮਲੇ, ਕਈ ਫੈਸਲੇ ਐਸੇ ਹੁੰਦੇ ਹਨ ਕਿ ਪੀੜਤਾਂ ਦੇ ਜ਼ਖਮਾਂ ਤੇ ਮਰਹਮ ਲਾਉਣ ਦੀ ਬਜਾਏ ਉਚੇੜੇ ਜਾਂਦੇ ਹਨ, ਅਜਿਹਾ ਹੀ ਇਕ ਦੁਖਦ ਮਾਮਲਾ ਪੰਜਾਬ ਚ ਵਾਪਰਿਆ ਸੀ, ਹੁਸ਼ਿਆਰਪੁਰ ਦੇ ਜੌਹਰੀ ਰਵੀ ਵਰਮਾ ਦੇ ਪੁੱਤਰ ਅਭੀ ਵਰਮਾ ਨੂੰ ਜਸਬੀਰ ਸਿੰਘ, ਸੋਨੀਆ ਅਤੇ ਵਿਕਰਮ ਸਿੰਘ ਉਰਫ ਵਿੱਕੀ ਨੇ 50 ਲੱਖ ਰੁਪਏ ਦੀ ਫਿਰੌਤੀ ਲਈ ਅਗਵਾ ਕੀਤਾ ਸੀ ਤੇ ਉਸ ਦੀ ਹੱਤਿਆ ਕਰ ਦਿੱਤੀ ਸੀ।  ਹੇਠਲੀ ਅਦਾਲਤ ਨੇ 3 ਸਤੰਬਰ 2005 ਨੂੰ ਤਿੰਨਾਂ ਨੂੰ ਆਈਪੀਸੀ ਦੀਆਂ ਧਾਰਾਵਾਂ 302 (ਕਤਲ), 364-ਏ (ਫਿਰੌਤੀ ਲਈ ਅਗਵਾ), 201 (ਅਪਰਾਧ ਦੇ ਸਬੂਤ ਮਿਟਾਉਣਾ) ਅਤੇ 120-ਬੀ (ਅਪਰਾਧਿਕ ਸਾਜ਼ਿਸ਼) ਦੇ ਤਹਿਤ ਦੋਸ਼ੀ ਠਹਿਰਾਇਆ ਸੀ ਅਤੇ ਤਿੰਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਦੋਸ਼ੀ ਸਜ਼ਾ ਮਾਫੀ ਲਈ ਸੁਪਰੀਮ ਕੋਰਟ ਪੁੱਜੇ, ਤਾਂ ਸੁਪਰੀਮ ਕੋਰਟ ਨੇ ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਫਾਂਸੀ ਦੀ ਸਜ਼ਾ ਦੇ ਦੋਸ਼ੀ ਜਸਬੀਰ ਸਿੰਘ ਉਰਫ ਜੱਸਾ, ਉਸ ਦੀ ਪਤਨੀ ਸੋਨੀਆ ਅਤੇ ਵਿਕਰਮ ਸਿੰਘ ਦੀਆਂ ਅਪੀਲਾਂ ‘ਤੇ ਮੁੜ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਈਕੋਰਟ ਨੂੰ ਇਸ ਮਾਮਲੇ ‘ਤੇ ਤਿੰਨ ਮਹੀਨਿਆਂ ‘ਚ ਫੈਸਲਾ ਲੈਣਾ ਹੋਵੇਗਾ। ਪੀੜਤ ਪਰਿਵਾਰ ਦੇ ਡੂਢ ਦਹਾਕੇ ਬਾਅਦ ਜ਼ਖਮ ਫੇਰ ਹਰੇ ਹੋ ਗਏ ਹਨ।

 

Comment here