ਲੰਡਨ-ਲੰਘੇ ਦਿਨੀਂ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਹੈ ਉਸ ਨੇ ਅਸਰ ਮਲਿਕ ਨਾਲ ਨਿਕਾਹ ਕਰਵਾ ਲਿਆ ਹੈ। ਅਸਰ ਦੇ ਲਿੰਕਡਇਨ ਪੇਜ ਮੁਤਾਬਕ ਉਹ ਪਾਕਿਸਤਾਨ ਕ੍ਰਿਕਟ ਬੋਰਡ ਵਿਚ ਹਾਈ ਪਰਫਾਰਮੈਂਟ ਜਨਰਲ ਮੈਨੇਜਰ ਹਨ। ਉਨ੍ਹਾਂ ਨੇ ਆਪਣੇ ਇੰਸਟਗ੍ਰਾਮ ’ਤੇ ਵੀ ਵੱਖ-ਵੱਖ ਕ੍ਰਿਕਟ ਆਯੋਜਨਾਂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਪਾਕਿਸਤਾਨ ਦੇ ਕ੍ਰਿਕਟ ਬੋਰਡ ਨਾਲ ਜੁੜਨ ਤੋਂ ਪਹਿਲਾਂ ਅਸਰ ਪਲੇਅਰ ਮੈਨੇਜਮੈਂਟ ਏਜੰਸੀ ਵਿਚ ਪ੍ਰਬੰਧ ਨਿਰਦੇਸ਼ਕ ਦੀ ਭੂਮਿਕਾ ਨਿਭਾਅ ਰਹੇ ਸਨ। ਅਸਰ ਨੇ ਪਾਕਿਸਤਾਨ ਸੁਪਰ ਲੀਗ ਫਰੈਂਚਾਇਜ਼ੀ ਮੁਲਤਾਨ ਸੁਲਤਾਨਸ ਨਾਲ ਇਕ ਸੰਚਾਲਨ ਪ੍ਰਬੰਧਕ ਦੇ ਰੂਪ ਵਿਚ ਕੰਮ ਕੀਤਾ ਹੈ ਅਤੇ ਇਕ ਖਿਡਾਰੀ ਪ੍ਰਬੰਧਨ ਏਜੰਸੀ ਵੀ ਚਲਾਈ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਅਸਰ ਮਲਿਕ ਗਲੀ ਕ੍ਰਿਕਟ ਨੂੰ ਕਾਫ਼ੀ ਤਵੱਜੋ ਦਿੰਦੇ ਹਨ। ਉਨ੍ਹਾਂ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਪਾਕਿਸਤਾਨ ਦੀ ਗਲੀ-ਗਲੀ ’ਚੋਂ ਕ੍ਰਿਕਟ ਦਾ ਟੈਲੇਂਟ ਨਿਕਲ ਕੇ ਦੁਨੀਆ ਦੇ ਸਾਹਮਣੇ ਆਏ। ਅਸਰ ਪਾਕਿਸਤਾਨ ਵਿਚ ਜ਼ਮੀਨੀ ਪੱਧਰ ’ਤੇ ਕ੍ਰਿਕਟ ਅਤੇ ਕ੍ਰਿਕਟਰ ਨੂੰ ਮੁੜ ਸੁਰਜੀਤ ਕਰਨ ਵਿਚ ਲੱਗੇ ਹੋਏ ਹਨ। ਅਸਰ ਦੇ ੱਲੰਕਡਇਨ ਪ੍ਰੋਫਾਈਲ ਮੁਤਾਬਕ ਉਨ੍ਹਾਂ ਨੇ ਸਕੂਲੀ ਅਤੇ ਉਚ ਸਿੱਖਿਆ ਪਾਕਿਸਤਾਨ ਵਿਚ ਰਹਿ ਕੇ ਹੀ ਪੂਰੀ ਕੀਤੀ ਹੈ। ਅਸਰ ਨੇ ਉਚ ਸਿੱਖਿਆ ਲਾਹੌਰ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ।
ਬ੍ਰਿਟੇਨ ਵਿਚ ਰਹਿ ਰਹੀ ਮਲਾਲਾ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘ਅੱਜ ਮੇਰੀ ਜ਼ਿੰਦਗੀ ਦਾ ਬੇਹੱਦ ਅਣਮੋਲ ਦਿਨ ਹੈ। ਮੈਂ ਅਤੇ ਅਸਰ ਜੀਵਨ ਭਰ ਦੇ ਸਾਥੀ ਬਣ ਗਏ ਹਾਂ। ਅਸੀਂ ਆਪਣੇ ਪਰਿਵਾਰਾਂ ਦੀ ਮੌਜੂਦਗੀ ਵਿਚ ਬਰਮਿੰਗਮ ਵਿਚ ਨਿਕਾਹ ਕੀਤਾ। ਕ੍ਰਿਪਾ ਸਾਨੂੰ ਆਸ਼ੀਰਵਾਦ ਦਿਓ। ਅਸੀਂ ਅੱਗੇ ਦਾ ਰਸਤਾ ਇਕੱਠੇ ਮਿਲ ਕੇ ਤੈਅ ਕਰਨ ਲਈ ਉਤਸ਼ਾਹਿਤ ਹਾਂ।’
Comment here