ਅਪਰਾਧਸਿਆਸਤਖਬਰਾਂ

ਭ੍ਰਿਸ਼ਟਾਚਾਰ ਮਾਮਲੇ ‘ਚ ਅਰਜਨਟੀਨਾ ਦੇ ਉਪ ਰਾਸ਼ਟਰਪਤੀ ਨੂੰ 6 ਸਾਲ ਦੀ ਸਜ਼ਾ

ਅਰਜਨਟੀਨਾ-ਇੱਥੋਂ ਦੀ ਇਕ ਅਦਾਲਤ ਨੇ ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੇਜ਼ ਡੀ ਕਿਰਚਨਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਛੇ ਸਾਲ ਦੀ ਸਜ਼ਾ ਸੁਣਾਈ ਅਤੇ ਉਸ ‘ਤੇ ਉਮਰ ਭਰ ਲਈ ਜਨਤਕ ਅਹੁਦਾ ਸੰਭਾਲਣ ‘ਤੇ ਪਾਬੰਦੀ ਲਗਾ ਦਿੱਤੀ। 69 ਸਾਲਾ ਕਿਰਚਨਰ, ‘ਤੇ 2007 ਅਤੇ 2015 ਦੇ ਵਿਚਕਾਰ ਰਾਸ਼ਟਰਪਤੀ ਦੇ ਤੌਰ ‘ਤੇ ਆਪਣੇ ਦੋ ਕਾਰਜਕਾਲ ਦੌਰਾਨ ਉਸਦੇ ਪ੍ਰਸ਼ਾਸਨ ਦੁਆਰਾ ਜਨਤਕ ਕੰਮਾਂ ਦੇ ਠੇਕੇ ਦੇਣ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਇਆ ਗਿਆ ਸੀ। ਕਿਰਚਨਰ ‘ਤੇ ਅਪਰਾਧਿਕ ਸੰਗਠਨ ਚਲਾਉਣ ਦਾ ਵੀ ਦੋਸ਼ ਸੀ, ਜਿਸ ਨੂੰ ਤਿੰਨ ਜੱਜਾਂ ਦੇ ਪੈਨਲ ਨੇ ਖਾਰਜ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਉਪ ਰਾਸ਼ਟਰਪਤੀ ਨੂੰ ਫੌਰੀ ਕੈਦ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਹ ਸਜ਼ਾ ਦੇ ਖਿਲਾਫ ਅਪੀਲ ਕਰ ਸਕਦੇ ਹਨ। ਉਸ ਨੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਰਜਨਟੀਨਾ ਦੇ ਉਪ ਰਾਸ਼ਟਰਪਤੀ ਨੂੰ ਅਹੁਦੇ ‘ਤੇ ਰਹਿੰਦੇ ਹੋਏ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ। ਉਪ ਰਾਸ਼ਟਰਪਤੀ ਨੇ ਕੱਲ੍ਹ ਟਵੀਟ ਕੀਤਾ ਕਿ ਉਹ ਹੁਣ 2023 ਦੀਆਂ ਆਮ ਚੋਣਾਂ ਵਿੱਚ ਕਿਸੇ ਸਿਆਸੀ ਅਹੁਦੇ ਲਈ ਉਮੀਦਵਾਰ ਨਹੀਂ ਰਹੇਗੀ।
ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਇਸ ਸਾਲ ਅਗਸਤ ‘ਚ ਇਸਤਗਾਸਾ ਪੱਖ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਪ ਰਾਸ਼ਟਰਪਤੀ ਨੂੰ 12 ਸਾਲ ਦੀ ਕੈਦ ਅਤੇ ਉਸ ਦੀ ਰਾਜਨੀਤੀ ‘ਤੇ ਉਮਰ ਭਰ ਪਾਬੰਦੀ ਲਗਾਈ ਜਾਵੇ। ਕਿਰਚਨਰ ਨੇ ਆਪਣੀ ਸਜ਼ਾ ਨੂੰ ਗਲਤ ਅਤੇ ਪੂਰਵ-ਵਿਚਾਰਿਤ ਕਰਾਰ ਦਿੱਤਾ ਹੈ। ਫੈਸਲੇ ਤੋਂ ਬਾਅਦ ਕਿਰਚਨਰ ਨੇ ਕਿਹਾ ਕਿ ਉਹ ਸਮਾਂਤਰ ਸਰਕਾਰ ਅਤੇ ਨਿਆਂਇਕ ਮਾਫੀਆ ਦਾ ਸ਼ਿਕਾਰ ਹੋ ਗਈ ਹੈ। ਵਕੀਲਾਂ ਨੇ ਦੋਸ਼ ਲਾਇਆ ਕਿ ਜਨਤਕ ਕੰਮਾਂ ਦਾ ਠੇਕਾ ਫਰਨਾਂਡੇਜ਼ ਡੀ ਕਿਰਚਨਰ ਦੇ ਇੱਕ ਵਪਾਰੀ ਸਹਿਯੋਗੀ ਨੂੰ ਦਿੱਤਾ ਗਿਆ ਸੀ, ਜਿਸ ਨੇ ਬਾਅਦ ਵਿੱਚ ਉਸਨੂੰ ਅਤੇ ਉਸਦੇ ਮਰਹੂਮ ਪਤੀ ਨੇਸਟਰ ਕਿਰਚਨਰ ਨੂੰ ਪੈਸੇ ਵਾਪਸ ਕਰ ਦਿੱਤੇ ਸਨ। ਨੇਸਟਰ ਕਿਰਚਨਰ 2003 ਤੋਂ 2007 ਤੱਕ ਅਰਜਨਟੀਨਾ ਦੇ ਰਾਸ਼ਟਰਪਤੀ ਵੀ ਰਹੇ।

Comment here